
ਹਰਿਆਣਾ (ਦ ਸਟੈਲਰ ਨਿਊਜ਼)। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਕੂਲ ਪੱਧਰੀ ਜੋਨਲ ਅਤੇ ਜਿਲਾ ਪੱਧਰੀ ਖੇਡਾਂ ਵਿੱਚ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਸਰਹਾਲਾ ਮੁੰਡੀਆਂ ਦੇ ਵਿਦਿਆਰਥੀਆਂ ਨੇ ਵੱਖ ਵੱਖ ਖੇਡਾਂ ਵਿੱਚ ਪੁਜੀਸ਼ਨਾਂ ਹਾਸਿਲ ਕਰਕੇ ਆਪਣੇ ਸਕੂਲ ਅਧਿਆਪਕਾਂ, ਮਾਤਾ ਪਿਤਾ ਅਤੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਿੰਸੀਪਲ ਅਮਨਦੀਪ ਸ਼ਰਮਾ ਨੇ ਦੱਸਿਆ ਕਿ ਵਿਦਿਆਰਥੀ ਜੀਵਨ ਵਿੱਚ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਪੜ੍ਹਦਿਆਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿੱਚ ਖੇਡਾਂ ਦਾ ਅਹਿਮ ਯੋਗਦਾਨ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਰਹੇਗਾ। ਕਿਸੇ ਵੀ ਦੇਸ਼ ਦੇ ਵਧੀਆ ਖਿਡਾਰੀ ਪੈਦਾ ਕਰਨ ਵਿੱਚ ਹਮੇਸ਼ਾ ਸਕੂਲ ਖੇਡ ਨਰਸਰੀਆਂ ਵਜੋਂ ਜਾਣੇ ਜਾਂਦੇ ਹਨ। ਉਹਨਾਂ ਦੱਸਿਆ ਕਿ ਇਸ ਸਾਲ ਦੀਆਂ ਜੋਨਲ ਖੇਡਾਂ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲਾ ਹੁਸ਼ਿਆਰਪੁਰ ਦੇ ਮਾਣ ਮੱਤੇ ਜੋਨ ਹਰਿਆਣਾ ਵਿੱਚ ਭਾਗ ਲੈਂਦਿਆਂ ਬੈਡਮਿੰਟਨ ਅੰਡਰ 17 ਲੜਕੀਆਂ ਦੇ ਗਰੁੱਪ ਵਿੱਚ ਪਹਿਲਾ, ਟੇਬਲ ਟੈਨਿਸ ਅੰਡਰ 14 ਗਰੁੱਪ ਵਿੱਚ ਲੜਕੀਆਂ ਵੱਲੋਂ ਪਹਿਲਾ, ਹੈਂਡਵਾਲ ਅੰਡਰ 19, ਅੰਡਰ 17 ਅਤੇ ਅੰਡਰ 14 ਲੜਕੀਆਂ ਦੇ ਗਰੁੱਪ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।

ਇਸੇ ਤਰ੍ਹਾਂ ਲੜਕਿਆਂ ਵੱਲੋਂ ਬੈਡਮਿੰਟਨ ਅੰਡਰ 17 ਗਰੁੱਪ ਵਿੱਚ ਪਹਿਲਾ, ਅੰਡਰ 14 ਗਰੁੱਪ ਵਿੱਚ ਦੂਜਾ ਅਤੇ ਹੈਂਡਵਾਲ ਅੰਡਰ 19 ਗਰੁੱਪ ਵਿੱਚ ਲੜਕਿਆਂ ਵੱਲੋਂ ਪਹਿਲਾਂ, ਅੰਡਰ 17 ਗਰੁੱਪ ਵਿੱਚ ਪਹਿਲਾ ਅਤੇ ਅੰਡਰ 14 ਗਰੁੱਪ ਵਿੱਚ ਦੂਜਾ ਸਥਾਨ ਹਾਸਿਲ ਕੀਤਾ। ਸਕੂਲ ਪ੍ਰਿੰਸੀਪਲ ਵੱਲੋਂ ਬੜੇ ਹੀ ਮਾਣ ਨਾਲ ਦੱਸਿਆ ਗਿਆ ਕਿ ਇਸੇ ਤਰ੍ਹਾਂ ਇਸ ਸਾਲ ਦੀਆਂ ਜਿਲਾ ਪੱਧਰੀ ਖੇਡਾਂ ਵਿੱਚ ਸਕੂਲ ਦੇ ਵਿਦਿਆਰਥੀਆਂ ਵੱਲੋਂ ਸਕੂਲ ਦਾ ਵੱਡਾ ਨਾਂ ਰੋਸ਼ਨ ਕੀਤਾ ਗਿਆ ਜਦੋਂ ਬੈਡਮਿੰਟਨ ਅੰਡਰ 17 ਲੜਕੀਆਂ ਦੇ ਗਰੁੱਪ ਵਿੱਚ ਪਹਿਲਾ ਸਥਾਨ ਅਤੇ ਟੇਬਲ ਟੈਨਿਸ ਅੰਡਰ 14 ਲੜਕੀਆਂ ਦੇ ਗਰੁੱਪ ਵਿੱਚ ਦੂਜਾ ਸਥਾਨ ਅਤੇ ਹੈਂਡਵਾਲ ਅੰਡਰ 17 ਲੜਕੀਆਂ ਦੇ ਰੂਪ ਵਿੱਚ ਤੀਜਾ ਸਥਾਨ ਹਾਸਲ ਕੀਤਾ ਗਿਆ। ਉਹਨਾਂ ਦੱਸਿਆ ਕਿ ਇਹਨਾਂ ਵਿਦਿਆਰਥੀਆਂ ਨੂੰ ਸਮੂਹ ਸਟਾਫ ਦੇ ਸਹਿਯੋਗ ਸਦਕਾ ਸਕੂਲ ਦੇ ਖੇਡ ਅਧਿਆਪਕ ਲੈਕਚਰਾਰ ਸਰਬਜੀਤ ਸਿੰਘ ਅਤੇ ਪੀਟੀਆਈ ਅਧਿਆਪਿਕਾ ਮੈਡਮ ਗੁਰਦੇਵ ਕੌਰ ਨੇ ਬਹੁਤ ਮਿਹਨਤ ਕਰਾਈ।
ਜਿੱਥੇ ਇਹਨਾਂ ਬੱਚਿਆਂ ਦੀ ਸਫਲਤਾ ਤੇ ਬੱਚਿਆਂ ਦੇ ਮਾਪਿਆਂ, ਸਕੂਲ ਦੀ ਮੈਨੇਜਮੈਂਟ ਕਮੇਟੀ ਅਤੇ ਵਿਸ਼ੇਸ਼ ਕਰਕੇ ਐਨਆਰਆਈ ਵੀਰ ਸਰਦਾਰ ਕਰਮਜੀਤ ਸਿੰਘ ਸ਼ਾਹੀ ਨੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਉੱਥੇ ਸਕੂਲ ਦੇ ਸਟਾਫ ਮੈਂਬਰਾਂ ਮੈਡਮ ਰਜਨੀ ਅਰੋੜਾ, ਅਨੀਤਾ ਕੁਮਾਰੀ, ਜਰਨੈਲ ਸਿੰਘ, ਨਰੇਸ਼ ਕੁਮਾਰ, ਪਰਮਿੰਦਰ ਕੁਮਾਰ, ਅਮਨਦੀਪ ਸਿੰਘ, ਮੈਡਮ ਅੰਜੂ ਬਾਲਾ, ਸ਼ਿਮਲਾ ਦੇਵੀ, ਪ੍ਰੀਆ, ਮਨਜੀਤ ਕੌਰ ,ਕਮਲ ਜੀਤ ਸਿੰਘ, ਕਸ਼ਮੀਰ ਸਿੰਘ ,ਹਰਜਿੰਦਰ, ਸੁਨੀਲ ਕੁਮਾਰ ਅਤੇ ਸਕੂਲ ਦੇ ਕੈਂਪਸ ਮੈਨੇਜਰ ਸੁਖਵਿੰਦਰ ਸਿੰਘ ਵੱਲੋਂ ਵੀ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ।












