25 ਫਰਵਰੀ, 4 ਅਤੇ 11 ਮਾਰਚ ਨੂੰ ਪ੍ਰਸਾਰਿਤ ਹੋਣਗੇ ਨੈਸ਼ਨਲ ਇਲੈਕਸ਼ਨ ਕੁਇਜ਼ ਸਬੰਧੀ ਪ੍ਰੋਗਰਾਮ

The Stellar News Logo

ਹੁਸ਼ਿਆਰਪੁਰ,(ਦਾ ਸਟੈਲਰ ਨਿਊਜ਼)ਰਿਪੋਰਟ – ਗੁਰਜੀਤ ਸੋਨੂੰ। ਭਾਰਤ ਚੋਣ ਕਮਿਸ਼ਨ ਵਲੋਂ ਨੈਸ਼ਨਲ ਇਲੈਕਸ਼ਨ ਕੁਇਜ ਸਬੰਧੀ ਕਰਵਾਏ ਗਏ ਪ੍ਰੋਗਰਾਮ ਐਪੀਸੋਡ 5, ਐਪੀਸੋਡ 6 ਅਤੇ ਐਪੀਸੋਡ 7 ਦਾ ਪ੍ਰਸਾਰਣ ਕ੍ਰਮਵਾਰ 25 ਫਰਵਰੀ, 4 ਮਾਰਚ ਅਤੇ 11 ਮਾਰਚ ਨੂੰ ਸਵੇਰੇ 9 ਵਜੇ ਵੱਖ-ਵੱਖ ਬਰਾਡਕਾਸਟ ਕੰਪਨੀਆਂ ਵਲੋਂ ਰਾਜਿਆ ਸਭਾ ਟੀ.ਵੀ. ‘ਤੇ ਪ੍ਰਸਾਰਿਤ ਕੀਤੇ ਜਾਣਗੇ।

Advertisements

ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ-ਕਮ-ਜ਼ਿਲ•ਾ ਚੋਣ ਅਫ਼ਸਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਇਹ ਪ੍ਰੋਗਰਾਮ ਟਾਟਾ ਸਕਾਈ ਦੇ ਚੈਨਲ ਨੰਬਰ 599, ਵੀਡੀਓਕੋਨ ਡੀ ਟੂ ਐਚ ਦੇ ਚੈਨਲ ਨੰਬਰ 330, ਡੀ.ਈ.ਐਨ. ਨੈਟਵਰਕ ਦੇ ਚੈਨਲ ਨੰਬਰ 322, ਏਸੀਐਂਟ ਡਿਜੀਟਲ ਦੇ ਚੈਨਲ ਨੰਬਰ 526 ਅਤੇ ਏਅਰਟੈਲ ਡਿਜੀਟਲ ਟੀ.ਵੀ. ਦੇ ਚੈਨਲ ਨੰਬਰ 347 ‘ਤੇ ਦਿਖਾਏ ਜਾਣਗੇ।

ਇਸ ਤੋਂ ਇਲਾਵਾ ਇਹ ਪ੍ਰਸਾਰਣ ਸੋਸ਼ਲ ਮੀਡੀਆ ‘ਤੇ ਇਲੈਕਸ਼ਨ ਕਮਿਸ਼ਨ ਆਫ਼ ਇੰਡੀਆ ਫੇਸਬੁੱਕ ਪੇਜ ‘ਤੇ facebook.com/539 (5lection 3ommission of 9ndia) ਅਤੇ ਯੂ. ਟਿਊਬ ‘ਤੇ ਵੀ ਉਪਲਬੱਧ ਹਨ। 

LEAVE A REPLY

Please enter your comment!
Please enter your name here