Sunday, October 25, 2026
Home Latest 15 ਸਾਲਾਂ ਤੋਂ ਦੋ ਧਿਰਾਂ ਦੇ ਵਿੱਚ ਚੱਲਦੇ ਆ ਰਹੇ ਜਮੀਨ ਦੇ...

15 ਸਾਲਾਂ ਤੋਂ ਦੋ ਧਿਰਾਂ ਦੇ ਵਿੱਚ ਚੱਲਦੇ ਆ ਰਹੇ ਜਮੀਨ ਦੇ ਝਗੜੇ ਨੂੰ ਪੱਡਾ ਨੇ ਰਾਜੀਨਾਮੇ ਵਿੱਚ ਕਰਵਾਇਆ ਤਬਦੀਲ  

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਅੱਜ ਦੇ ਸ਼ਮੇ ਵਿੱਚ ਜਿੱਥੇ ਰਾਜਨੀਤਿਕ ਪਾਰਟੀਆਂ ਦੇ ਆਗੂ ਲੋਕਾਂ ਦੇ ਆਪਸੀ ਝਗੜਿਆਂ ਦੌਰਾਨ ਲੱਗੀ ਕਲੇਸ਼ ਦੀ ਅੱਗ ਵਿੱਚ ਹੋਰ ਤੇਲ ਪਾਉਣ ਦਾ ਕੰਮ ਕਰਦੇ ਹਨ,ਉੱਥੇ ਹੀ ਵਿਰਸਾਸਤੀ ਸ਼ਹਿਰ ਦੇ ਸਮਾਜ ਸੇਵਕ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਵੰਤ ਸਿੰਘ ਪੱਡਾ ਨੇ ਹਲਕਾ ਕਪੂਰਥਲਾ ਦੇ ਵਿੱਚ ਪੈਂਦੇ ਪਿੰਡ ਨੱਥੂਚਾਲ ਵਿਖੇ ਇੱਕ ਪਿਛਲੇ ਸਾਲਾਂ 15 ਤੋਂ ਦੋ ਧਿਰਾਂ ਦੇ ਵਿੱਚ ਚੱਲੇ ਆ ਰਹੇ ਇੱਕ ਜਮੀਨ ਦੇ ਝਗੜੇ ਨੂੰ ਇੱਕ ਸੂਝਵਾਨ, ਇਮਾਨਦਾਰ ਤੇ ਜਨਤਾ ਦੇ ਸੱਚੇ ਸੇਵਕ ਵਾਂਗ ਬੜੀ ਹੀ ਸਰਲਤਾ ਅਤੇ ਸੂਝਵਾਨ ਤਰੀਕੇ ਨਾਲ ਦੋਨਾਂ ਧਿਰਾਂ ਨੂੰ ਬਿਠਾ ਕੇ ਦੋਨਾਂ ਧਿਰਾਂ ਦੀ ਸਹਿਮਤੀ ਨਾਲ ਰਾਜੀਨਾਮੇ ਵਿੱਚ ਤਬਦੀਲ ਕਰਾਇਆ।

Advertisements

ਇਸ ਮੌਕੇ ਪੱਡਾ ਨੇ ਕਿਹਾ ਕਿ ਕਈ ਵਾਰ ਦੇਖਣ ਵਿੱਚ ਆਇਆ ਹੈ ਕਿ ਲੋਕ ਘਰੇਲੂ ਝਗੜੇ,ਜ਼ਮੀਨੀ ਝਗੜੇ ਦੇ ਮਸਲੇ ਅਤੇ ਲੜਾਈ ਝਗੜਿਆਂ ਦੇ ਮਸਲਿਆਂ ਵਿੱਚ ਥਾਣਿਆਂ ਵਿੱਚ ਆਪਣਾ ਪੈਸਾ ਤੇ ਸ਼ਮਾ ਬਰਬਾਦ ਕਰਦੇ ਹਨ।ਜਿਸ ਕਾਰਨ ਲੋਕਾਂ ਨੂੰ ਕਈ-ਕਈ ਸਾਲਾਂ ਤੱਕ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।ਲੋਕਾਂ ਨੂੰ ਪੁਰਾਣੇ ਸ਼ਮੇ ਵਾਂਗ ਆਪਸ ਵਿੱਚ ਮਿਲ ਬੈਠ ਕੇ ਹੀ ਮਸਲੇ ਹੱਲ ਕਰਨੇ ਚਾਹੀਦੇ ਹਨ।ਇਸ ਨਾਲ ਦੋਨੋਂ ਪਾਰਟੀਆਂ ਵਿੱਚ ਆਪਸੀ ਦੁਸ਼ਮਣੀ ਖਤਮ ਹੋਵੇਗੀ ਅਤੇ ਆਪਸੀ ਭਾਈਚਾਰਾ ਵਧੇਗਾ। ਇਸ ਤੋਂ ਇਲਾਵਾ ਆਮ ਲੋਕਾਂ ਨੂੰ ਰਾਹਤ ਮਿਲੇਗੀ ਉੱਥੇ ਹੀ ਉਹਨਾਂ ਲੋਕਾਂ ਦੇ ਸਮਾਂ ਅਤੇ ਪੈਸੇ ਦੀ ਵੀ ਬੱਚਤ ਹੋਵੇਗੀ। ਇਸ ਮੌਕੇ ਦੋਨਾਂ ਧਿਰਾਂ ਦੇ ਲੋਕਾਂ ਨੇ ਸੁਖਵੰਤ ਸਿੰਘ ਪੱਡਾ ਦਾ ਦਿਲੋਂ ਧੰਨਵਾਦ ਕੀਤਾ।ਇਸ ਮੌਕੇ ਤੇ ਕੁਲਦੀਪ ਸਿੰਘ ਨੱਥੂਚਾਲ, ਗੁਰਦੇਵ ਸਿੰਘ ਨੱਥੂਚਾਲ, ਤਰਸੇਮ ਸਿੰਘ, ਦਲੀਪ ਸਿੰਘ, ਬੋਬੀ ਸੰਤੋਸ਼ ਕੁਮਾਰੀ, ਸੁਰਿੰਦਰ ਕੌਰ, ਤਰਨਜੀਤ ਸਿੰਘ, ਕਮਲਜੀਤ ਕੌਰ, ਸੁਖਜਿੰਦਰ ਸਿੰਘ ਹਾਜ਼ਰ ਸਨ।

LEAVE A REPLY

Please enter your comment!
Please enter your name here