
ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਕਪੂਰਥਲਾ ਚ ਝਗੜ ਸਿੰਘ ਚੋਂਕ ਨੇੜੇ ਨਗਰ ਸੁਧਾਰ ਟ੍ਰਸ੍ਟ ਦੀ ਜਾਮਾ ਮਸਜਿਦ ਸਕੀਮ ਚ ਸਰਕਾਰੀ ਮਨਾਹੀ ਦੇ ਬਾਵਜੂਦ ਇੱਕ ਇਮਾਰਤ ਮਾਲਿਕ ਵਲੋਂ ਦੂਜੀ ਮੰਜਿਲ ਦਾ ਨਾਜਾਇਜ਼ ਨਿਰਮਾਣ ਕੀਤਾ ਗਿਆ ਹੈ ਜਦੋ ਇਸ ਬਾਬਤ ਨਗਰ ਸੁਧਾਰ ਟ੍ਰਸ੍ਟ ਦੇ ਚੇਅਰਮੈਨ ਗੁਰਪਾਲ ਇੰਡੀਅਨ ਨੂੰ ਪਤਾ ਲਗਿਆ ਤੇ ਓਹਨਾ ਨੇ ਤੁਰੰਤ ਐਸਡੀਓ ਅਤੇ ਹੋਰ ਦਫ਼ਤਰੀ ਅਮਲਾ ਨਾਜਾਇਜ਼ ਉਸਾਰੀ ਨੂੰ ਰੋਕਣ ਲਈ ਭੇਜਿਆ ਮੌਕੇ ਤੇ ਪੁੱਜੀ ਸਰਕਾਰੀ ਟੀਮ ਨੇ ਉਸਾਰੀ ਦਾ ਕੰਮ ਰੁਕਵਾਇਆ ਤੇ ਨਜ਼ਰ ਰੱਖਣ ਲਈ ਇਕ ਕਰਮਚਾਰੀ ਮੌਕੇ ਤੇ ਬਿਠਾਇਆ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਚ ਬਣਾਈ ਗਈ ਨਾਜਾਇਜ਼ ਉਸਾਰੀ ਤੋੜੀ ਜਾਂਦੀ ਹੈ ਜਾਂ ਹੋਰ ਕੀ ਕਾਰਵਾਈ ਹੁੰਦੀ ਹੈ।

ਜਿਕਰਯੋਗ ਹੈ ਕਿ ਇਹ ਐਸ ਸੀ ਓ ਵਾਲੀ ਲਾਇਨ ਹੈ ਐਥੇ ਢਾਈ ਮੰਜਿਲ ਬਣਾਉਣ ਦੀ ਸਰਕਾਰ ਨੇ ਮਨਜੂਰੀ ਦਿੱਤੀ ਸੀ ਤੇ ਸਾਲ 2021 ਵਿੱਚ ਇਸ ਜਗਾਹ ਤੇ ਢਾਈ ਮੰਜਿਲ ਬਣਾਉਣ ਦੀ ਉਸਾਰੀ ਤੇ ਪਬੰਦੀ ਲੱਗ ਗਈ ਹੈ ਕਿਉਂਕਿ ਇਸਦੇ ਪਿੱਛੇ ਮੋਰਿਸ਼ ਮਸਜਿਦ ਹੈ ਜੋਕਿ ਸਾਰੀ ਦੁਨੀਆ ਚ ਦੋ ਹੀ ਹਨ ਇੱਕ ਕਪੂਰਥਲਾ ਤੇ ਦੂਜੀ ਮੋਰੱਕੋ ਦੇਸ਼ ਚ ਹੈ ਜਿਸ ਕਾਰਨ ਸਾਲ 2021 ਵਿਚ ਕੇਂਦਰ ਸਰਕਾਰ ਨੇ ਇਸਨੂੰ ਹੈਰੀਟੇਜ਼ ਇਮਾਰਤ ਦੀ ਲਿਸਟ ਚ ਸ਼ਾਮਿਲ ਕਰ ਲਿਆ ਹੈ ਹੁਣ ਸਾਲ 2021 ਤੋਂ ਬਾਦ ਇਸਦੇ ਆਲੇ ਦੁਆਲੇ ਚਾਰੋ ਪਾਸੇ ਕੋਈ ਵੀ ਇਮਾਰਤ ਆਪਣੀ ਮੰਜ਼ਿਲ ਨਹੀਂ ਪਾ ਸਕਦੀ ਜੋਕਿ ਕੇਂਦਰ ਤੇ ਪੰਜਾਬ ਸਰਕਾਰ ਦੀ ਸਖਤ ਪਬੰਦੀ ਹੈ।
ਇਸ ਸਾਰੀ ਪਬੰਦੀ ਦੇ ਬਾਵਜੂਦ ਇਮਾਰਤ ਮਾਲਿਕ ਨੇ ਥੋੜੇ ਦਿਨ ਪਹਿਲਾ ਹੀ ਮੰਜ਼ਿਲ ਦੇ ਉਪਰ ਮੰਜ਼ਿਲ ਪਾਕੇ ਕਰੀਬ ਦੋ ਮੰਜ਼ਿਲ ਨਵੀਆਂ ਪਾ ਲਈਆਂ ਸਨ ਜੋਕਿ ਬਿਲਕੁਲ ਨਾਜਾਇਜ਼ ਅਤੇ ਗੈਰ ਕਨੂੰਨੀ ਹੈ ਸੂਤਰਾਂ ਦਾ ਕਹਿਣਾ ਹੈ ਕਿ ਉਕਤ ਇਮਾਰਤ ਮਾਲਿਕ ਦਾ ਰੋਸ਼ ਹੈ ਕਿ ਇਕੱਲੇ ਮੇਰੀ ਇਮਾਰਤ ਨੂੰ ਹੀ ਕਿਊ ਰੋਕਿਆ ਜਾ ਰਿਹਾ ਹੈ ਮੇਰੇ ਨਾਲ ਸਾਰੀ ਇਮਾਰਤਾਂ ਨੇ ਢਾਈ ਮੰਜਿਲ ਪਾਈਆਂ ਹੋਈਆਂ ਹਨ ਇਸਦੇ ਜਵਾਬ ਚ ਅਧਿਕਾਰੀਆਂ ਨੇ ਕਿਹਾ ਕਿ ਇਹ ਸਭ ਇਮਾਰਤਾਂ ਸਾਲ 2021 ਤੋਂ ਪਹਿਲਾ ਦੀ ਬਣੀਆਂ ਹੋਈਆਂ ਹਨ ਜਿਸ ਕਰਕੇ ਇਹਨਾਂ ਤੇ ਕਾਰਵਾਈ ਨਹੀਂ ਬਣਦੀ ਸਾਲ 2021 ਤੋਂ ਬਾਦ ਨਵੀ ਉਸਾਰੀ ਕਰਨੀ ਬੈਨ ਹੈ।












