
ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮਾੜੀਆ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਆਬਕਾਰੀ ਨੀਤੀ ਮਾਮਲੇ ‘ਚ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ, ਜਿਸ ‘ਤੇ ਆਮ ਆਦਮੀ ਪਾਰਟੀ ਦੇ ਆਗੂ ਪਰਵਿੰਦਰ ਢੋਟ ਸੂਬਾ ਜੁਆਇੰਟ ਸਕੱਤਰ, ਕੰਵਰ ਇਕਬਾਲ ਸੂਬਾ ਮੈਂਬਰ ਸਾਇੰਸ ਅਤੇ ਤਕਨਾਲੋਜੀ ਕਮੇਟੀ, ਕਰਮਬੀਰ ਸਿੰਘ ਚੰਦੀ ਜੁਆਇੰਟ ਸਕੱਤਰ ਲੀਗਲ ਵਿੰਗ ਜਗਜੀਤ ਬਿੱਟੂ ਚੇਅਰਮੈਨ ਮਾਰਕੀਟ ਕਮੇਟੀ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ, ‘ਇਕ ਵਾਰ ਫਿਰ ਸਾਬਤ ਹੋ ਗਿਆ ਹੈ ਕਿ ਅਰਵਿੰਦ ਕੇਜਰੀਵਾਲ ਵਰਗਾ ਸੱਚਾ, ਇਮਾਨਦਾਰ, ਦੇਸ਼ ਭਗਤ ਅਤੇ ਮਿਹਨਤੀ ਨੇਤਾ ਇਸ ਦੇਸ਼ ‘ਚ ਨਹੀਂ ਹੈ। ਭਾਰਤੀ ਜਨਤਾ ਪਾਰਟੀ ਨੇ ਕੇਜਰੀਵਾਲ ਨੂੰ ਗ੍ਰਿਫਤਾਰ ਕਰਨ ਲਈ ਹਜ਼ਾਰਾਂ ਸਾਜ਼ਿਸ਼ਾਂ ਰਚੀਆਂ। ਜਨਤਾ ਲਈ ਕੰਮ ਕਰਨ ਵਾਲੇ ਅਤੇ ਜਨਤਾ ਦੇ ਦਰਦ ਨੂੰ ਸਮਝਣ ਵਾਲੇ ਇੱਕ ਇਮਾਨਦਾਰ ਵਿਅਕਤੀ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਗਿਆ।

ਉਨ੍ਹਾਂ ਕਿਹਾ ਕਿ ਲੋਕਤੰਤਰ ਦੇ ਇਤਿਹਾਸ ਵਿੱਚ ਇਸ ਤੋਂ ਵੱਡਾ ਕੋਈ ਪਾਪ ਨਹੀਂ ਹੋਇਆ ਹੈ ਉਨ੍ਹਾਂ ਕਿਹਾ ਕਿ ਨੂੰ ਇਸ ਔਖੇ ਦੌਰ ਵਿੱਚ ਹਰ ਵਲੰਟੀਅਰ ਨੇ ਅਰਵਿੰਦ ਕੇਜਰੀਵਾਲ ਦੇ ਨਾਲ ਖੜ ਕੇ ਪਾਰਟੀ ਦੇ ਨਾਲ-ਨਾਲ ਜਨਹਿਤ ਦੇ ਕਾਰਜਾ ਨੂੰ ਅੱਗੇ ਵਧਿਆ ਹੈ ਉਹਨਾ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਨੂੰ ਇਸ ਔਖੇ ਸਮੇਂ ਵਿਚ ਮਜ਼ਬੂਤ ਕੀਤਾ ਅਤੇ ਲੋਕਾਂ ਨੂੰ ਪਾਰਟੀ ਨਾਲ ਜੋੜਿਆ ਹੈ, ਉਹ ਵੀ ਸ਼ਲਾਘਾਯੋਗ ਹੈ ਉਹਨਾ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੇ ਇਹ ਸਾਰਾ ਡਰਾਮਾ ਰਚਿਆ ਹੈ ਪਰ ਹੁਣ ਇਸ ਨੂੰ ਹਰ ਸੂਬੇ ਵਿਚ ਹਾਰ ਦਾ ਮੂੰਹ ਦੇਖਣਾ ਪਵੇਗਾ ਅਤੇ ਹੁਣ ਕੇਜਰੀਵਾਲ ਦੀ ਅਗਵਾਈ ‘ਚ ‘ਆਪ’ ਆਉਣ ਵਾਲੀਆਂ ਚੋਣਾਂ ‘ਚ ਵਧੀਆ ਪ੍ਰਦਰਸ਼ਨ ਕਰਕੇ ਦੇਸ਼ ਨੂੰ ਤਰੱਕੀ ਦੇ ਰਾਹ ਤੋਰੇਗੀ ਅਤੇ ਹੁਣ ਇਸ ਭਾਜਪਾ ਸਰਕਾਰ ਨੂੰ ਸਬਕ ਸਿਖਾਉਣ ਲਈ ਹਰ ਸੂਬੇ ਵਿਚ ਭਾਜਪਾ ਨੂੰ ਬੁਰੀ ਤਰ੍ਹਾਂ ਨਾਲ ਹਰਾਇਆ ਜਾਵੇਗਾ। ਇਸ ਮੌਕੇ ਓਮ ਪ੍ਰਕਾਸ਼ ਸੇਵਾਮੁਕਤ ਬੈਂਕ ਮੈਨੇਜਰ, ਗੁਰਨਾਮ ਸਿੰਘ ਸੇਵਾਮੁਕਤ ਡੀ.ਐਸ.ਪੀ, ਪ੍ਰੇਮ ਸ਼ਰਮਾ ਸੇਵਾਮੁਕਤ ਇੰਸਪੈਕਟਰ ਪੰਜਾਬ ਪੁਲਿਸ, ਸ਼ੇਖਰ ਕੁਮਾਰ, ਜਗਦੇਵ ਥਾਪਰ, ਪਿ੍ੰਸੀਪਲ ਕੁਲਬੀਰ ਸਿੰਘ, ਪਰਮਿੰਦਰ ਸਿੰਘ ਆਦਿ ਹਾਜ਼ਰ ਸਨ।












