Wednesday, October 28, 2026
Home Hoshiarpur ਸਰਕਾਰੀ ਸਕੂਲ ਵਿੱਦਿਆ ਮੰਦਿਰ ਵਿਖੇ ਲਗਾਇਆ ਗਿਆ 6 ਰੋਜ਼ਾ ਕਰਾਟੇ ਤੇ ਤਾਇਕਵਾਂਡੋ...

ਸਰਕਾਰੀ ਸਕੂਲ ਵਿੱਦਿਆ ਮੰਦਿਰ ਵਿਖੇ ਲਗਾਇਆ ਗਿਆ 6 ਰੋਜ਼ਾ ਕਰਾਟੇ ਤੇ ਤਾਇਕਵਾਂਡੋ ਕੈਂਪ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਿੱਖਿਆ ਵਿਭਾਗ ਪੰਜਾਬ ਵੱਲੋਂ ਕਰਵਾਈ ਜਾ ਰਹੀ ਪੰਜਾਬ ਸਟੇਟ ਸਕੂਲ ਗੇਮਸ 2024-25 ਲਈ ਜ਼ਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਸਿੱਖਿਆ ਲਲਿਤਾ ਅਰੋੜਾ ਅਤੇ ਸਪੋਰਟਸ ਕੋਆਰਡੀਨੇਟਰ ਜਗਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਮਾਸਟਰ ਅਜੈ ਕੁਮਾਰ ਦੀ ਅਗੁਵਾਈ ਹੇਠ 6 ਰੋਜ਼ਾ ਕਰਾਟੇ ਅਤੇ ਤਾਇਕਵਾਂਡੋ ਖੇਡ ਦਾ ਕੈਂਪ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਵਿੱਦਿਆ ਮੰਦਿਰ ਵਿਖੇ ਲਗਾਇਆ ਗਿਆ। ਜਿਸ ਵਿੱਚੋਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਅੰਡਰ-19 ਅੰਡਰ-17 ਕਰਾਟੇ ਦੇ ਮੁੰਡੇ/ ਕੁੜੀਆਂ ਜ਼ਿਲਾ ਟੂਰਨਾਮੈਂਟ ਦੇ ਗੋਲਡ ਮੈਡਲਿਸਟ ਅਤੇ ਤਾਈਕਵਾਂਡੋ ਦੇ ਅੰਡਰ-14 ਅਤੇ ਅੰਡਰ-17 ਟੂਰਨਾਮੈਂਟ ਦੇ ਗੋਲਡ ਮੈਡਲਿਸਟ ਖਿਡਾਰੀਆਂ ਨੇ ਭਾਗ ਲਿਆ।

Advertisements

ਜਿਸ ਵਿੱਚ ਟ੍ਰੇਨਿੰਗ ਇੰਚਾਰਜ ਕੁਮਾਰ ਅਤੇ ਅਭਿਸ਼ੇਕ ਠਾਕੁਰ, ਸੁੱਚਾ ਸਿੰਘ, ਦਲਵੀਰ ਸਿੰਘ, ਤਜਿੰਦਰ ਸਿੰਘ, ਵਿਸ਼ਾਲ ਸ਼ਰਮਾ, ਮਨਜੀਤ ਕੌਰ, ਲਖਵਿੰਦਰ ਕੌਰ ਆਦਿ ਨੇ ਕਰਾਟੇ ਅਤੇ ਤਾਈਕਵਾਂਡੋ ਕੋਚਾਂ ਨੇ ਇਹਨਾਂ ਖਿਡਾਰੀਆਂ ਨੂੰ ਫਾਈਟਰ ਦੀਆ ਵੱਖ-ਵੱਖ ਤਰੀਕਾਂ ਦੀ ਪ੍ਰੈਕਟਿਸ ਕਰਵਾ ਕੇ ਸਕੂਲ ਸਟੇਟਸ ਗੇਮ ਵਿੱਚ ਭਾਗ ਲੈਣ ਲਈ ਵਧੀਆ ਢੰਗ ਨਾਲ ਟ੍ਰੇਨਿੰਗ ਦਿੱਤੀ। ਪ੍ਰਿੰਸੀਪਲ ਵਿੱਦਿਆ ਮੰਦਰ ਸਕੂਲ ਅਤੇ ਉਪ ਜਿਲਾ ਸਿੱਖਿਆ ਅਫਸਰ ਧੀਰਜ ਵਸ਼ਿਸ਼ਟ ਨੇ ਟ੍ਰੇਨਿੰਗ ਲੈ ਰਹੇ ਕਰਾਟੇ ਦੇ 36 ਖਿਡਾਰੀਆਂ ਤੇ ਤਾਈਕਵਾਂਡੋ ਦੇ 38 ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਤੇ ਸਟੇਟ ਸਕੂਲ ਗੇਮਸ ਵਿੱਚ ਹੁਸ਼ਿਆਰਪੁਰ ਲਈ ਵੱਧ ਤੋਂ ਵੱਧ ਮੈਡਲ ਲੈਣ ਲਈ ਪ੍ਰੇਰਿਤ ਕੀਤਾ।

LEAVE A REPLY

Please enter your comment!
Please enter your name here