Tuesday, October 27, 2026
Home Latest ਸੁਭਾਅ ਸਵੱਛਤਾ ਸੰਸਕਾਰ ਸਵੱਛਤਾ ਅਧੀਨ ਸਵੱਛਤਾ ਹੀ ਸੇਵਾ-2024 ਖਪਵਾੜੇ ਦਾ ਕੈਬਨਿਟ ਮੰਤਰੀ...

ਸੁਭਾਅ ਸਵੱਛਤਾ ਸੰਸਕਾਰ ਸਵੱਛਤਾ ਅਧੀਨ ਸਵੱਛਤਾ ਹੀ ਸੇਵਾ-2024 ਖਪਵਾੜੇ ਦਾ ਕੈਬਨਿਟ ਮੰਤਰੀ ਕਟਾਰੂਚੱਕ ਨੇ ਜਿਲ੍ਹੇ ਅੰਦਰ ਕੀਤਾ ਸੁਭਅਰੰਭ

ਪਠਾਨਕੋਟ (ਦ ਸਟੈਲਰ ਨਿਊਜ਼)। ਜਲ ਸਪਲਾਈ ਅਤੇ ਸੈਨੀਟੇਸਟ ਵਿਭਾਗ ਪਠਾਨਕੋਟ ਵੱਲੋਂ ਸੁਭਾਅ ਸਵੱਛਤਾ ਸੰਸਕਾਰ ਸਵੱਛਤਾ ਅਧੀਨ ਸਵੱਛਤਾ ਹੀ ਸੇਵਾ-2024 ਪਖਵਾੜਾ ਮਨਾਇਆ ਜਾ ਰਿਹਾ ਹੈ ਜਿਸ ਦਾ ਸੁਭਅਰੰਭ ਅੱਜ ਪਿੰਡ ਕਟਾਰੂਚੱਕ ਵਿਖੇ ਕੀਤਾ ਗਿਆ। ਇਸ ਮੋਕੇ ਤੇ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਵਿਸੇਸ ਤੋਰ ਤੇ ਹਾਜਰ ਰਹੇ ਅਤੇ ਰਿਬਿਨ ਕੱਟ ਕੇ 17 ਸਤੰਬਰ ਤੋਂ 2 ਅਕਤੂਬਰ ਤੱਕ ਚਲਾਏ ਜਾਣ ਵਾਲੇ ਪਖਵਾੜੇ ਦਾ ਸੁਭਅਰੰਭ ਕੀਤਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਮਹੇਸ ਕੁਮਾਰ ਐਕਸੀਅਨ ਵਾਟਰ ਸਪਲਾਈ ਸੈਨੀਟੇਸਟ ਪਠਾਨਕੋਟ, ਧੀਰਜ ਡੋਗਰਾ ਐਸ.ਡੀ.ਓ. ਵਾਟਰ ਸਪਲਾਈ ਐਂਡ ਸੈਨੀਟੇਸਟ, ਮਨਿੰਦਰ ਕੌਰ ਸੀ.ਡੀ.ਐਸ., ਬਲਾਕ ਕੋਆਰਡੀਨੇਟਰ ਗੋਸਪਾਲ ਸਰਮਾ, ਬਲਾਕ ਕੋਆਰਡੀੇਨੇਟਰ ਮੋਨਿਕਾ, ਸਤੀਸ ਮਹਿੰਦਰੂ ਚੇਅਰਮੈਨ ਦ ਹਿੰਦੂ ਕੋਪਰੇਟਿਵ ਬੈਂਕ ਪਠਾਨਕੋਟ,ਨਰੇਸ ਸੈਣੀ ਜਿਲ੍ਹਾ ਪ੍ਰਧਾਨ ਬੀ.ਸੀ. ਵਿੰਗ ਪਠਾਨਕੋਟ, ਐਡਵੋਕੇਟ ਰਮੇਸ ਚੰਦਰ , ਪਵਨ ਕੁਮਾਰ ਫੋਜੀ ਬਲਾਕ ਪ੍ਰਧਾਨ, ਸੰਦੀਪ ਕੁਮਾਰ ਬਲਾਕ ਪ੍ਰਧਾਨ ਅਤੇ ਹੋਰ ਪਾਰਟੀ ਦੇ ਕਾਰਜਕਰਤਾ ਵੀ ਹਾਜਰ ਸਨ।

Advertisements

ਇਸ ਮੌਕੇ ਤੇ ਸੰਬੋਧਤ ਕਰਦਿਆਂ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਸੁਭਾਅ ਸਵੱਛਤਾ ਸੰਸਕਾਰ ਸਵੱਛਤਾ ਦੋਨੋ ਸਲੋਗਨ ਅਗਰ ਸਾਰਾ ਸਮਾਜ ਇਸ ਨੂੰ ਸਵੀਕਾਰ ਕਰ ਲਵੇ ਤਾਂ ਸਾਡਾ ਸਾਰਾ ਦੇਸ ਸਵੱਛ ਹੋ ਜਾਵੇਗਾ। ਅਗਰ ਮਨ ਤੋਂ ਹਰੇਕ ਵਿਅਕਤੀ ਇਹ ਸੰਕਲਪ ਲਵੇ ਕਿ ਬਾਹਰ ਕਿਤੇ ਵੀ ਗੰਦਗੀ ਨਹੀਂ ਫੈਲਾਉਂਣੀ ਤਾਂ ਵਾਤਾਵਰਣ ਅਪਣੇ ਆਪ ਹੀ ਸੁੱਧ ਹੋ ਜਾਵੇਗਾ।
ਉਨ੍ਹਾਂ ਕਿਹਾ ਕਿ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਯੋਗ ਅਗਵਾਈ ਵਿੱਚ ਉਹ ਸਾਰੇ ਸਮਾਜ ਨੂੰ, ਜਿਲ੍ਹਾ ਪਠਾਨਕੋਟ ਦੇ ਨਿਵਾਸੀਆਂ ਨੂੰ ਅਪੀਲ ਕਰਦੇ ਹਨ ਕਿ ਇੱਕ ਸੇਵਾ ਭਾਵਨਾ ਦੇ ਨਾਲ ਜੂੜ ਕੇ ਜਿੱਥੇ ਮਨੁੱਖ ਦੇ ਅੰਦਰ ਬਦਲਾਅ ਨਜਰ ਆਉਂਦੇ ਹਨ ਉਸ ਦਾ ਬਾਹਰਮੁੱਖੀ ਪ੍ਰਗਟਾਵਾ ਵੀ ਨਜਰ ਆਉਂਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਉਂਣ ਵਾਲੇ 15 ਦਿਨ੍ਹਾਂ ਵਿੱਚ ਪਿੰਡ ਪਿੰਡ ਅੰਦਰ ਰੈਲੀਆਂ ਕੱਢ ਕੇ ਲੋਕਾਂ ਨੂੰ ਜਾਗਰੁਕ ਕੀਤਾ ਜਾਵੇਗਾ, ਇੱਕ ਦਿਨ ਦਫਤਰਾਂ ਅੰਦਰ ਸਫਾਈ ਅਭਿਆਨ ਚਲਾਇਆ ਜਾਵੇਗਾ, ਸਕੂਲਾਂ ਅੰਦਰ ਬੱਚਿਆਂ ਨੂੰ ਜਾਗਰੁਕ ਕੀਤਾ ਜਾਵੇਗਾ, ਪਿੰਡਾਂ ਅੰਦਰ ਵੀ ਪਹੁੰਚ ਕਰਕੇ ਲੋਕਾਂ ਨੂੰ ਜਾਗਰੁਕ ਕਰਾਂਗੇ। ਉਨ੍ਹਾਂ ਕਿਹਾ ਕਿ ਮੇਰੀ ਸਭ ਨੂੰ ਅਪੀਲ ਹੈ ਕਿ ਇਸ ਪਖਵਾੜੇ ਅਧੀਨ ਅਪਣਾ ਸਹਿਯੋਗ ਦਿਓ ਅਤੇ ਇਸ ਸੁਭਾਅ ਸਵੱਛਤਾ ਸੰਸਕਾਰ ਸਵੱਛਤਾ ਮੂਹਿੰਮ ਨੂੰ ਅਪਣਾਓ।

LEAVE A REPLY

Please enter your comment!
Please enter your name here