ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਹਰਾ ਖੱਪਤਕਾਰ ਦਿਵਸ ਮਨਾਇਆ ਗਿਆ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਹਰੇ ਖੱਪਤਕਾਰ ਦਿਵਸ ਦੇ ਮੌਕੇ ਤੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਮੁੜ ਵਰਤੋਂ  ਦੀ ਮਹੱਹਤਾ ਅਤੇ ਰਹਿੰਦ-ਖਹੂੰਦ ਨੂੰ ਘਟਾਉਣ  ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਆਸ਼ੇ ਨਾਲ ਇਕ ਵੈਬਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪੰਜਾਬ ਦੀਆਂ ਵੱਖ-ਵੱਖ ਵਿਦਿਅਕ ਸੰਸਥਾਵਾਂ ਦੇ 100 ਦੇ ਕਰੀਬ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ। ਹਰਾ ਖਪੱਤਕਾਰ ਦਿਵਸ ਹਰ ਸਾਲ 28 ਸਤੰਬਰ ਨੂੰ ਮਨਾਇਆ ਜਾਂਦਾ ਹੈ। ਇਸ ਮੌਕੇ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੈਰਥ ਨੇ ਕਿਹਾ ਕਿ ਸਾਨੂੰ ਹਰੇਕ ਨੂੰ ਇਹ ਸਮਝਣ ਅਤੇ ਮਹਿਸੂਸ ਕਰਨ ਦੀ ਲੋੜ ਹੈ ਕਿ ਸਾਡੇ  ਮੌਜੂਦਾ ਵਰਤਾਰੇ ਦਾ ਵਿਸ਼ਵ ਦੇ ਭਵਿੱਖ ਤੇ ਕਿੰਨ੍ਹਾ ਵੱਡਾ ਪ੍ਰਭਾਵ ਪੈ ਸਕਦਾ ਹੈ। ਸਾਡਾ ਅੱਜ ਦਾ ਸੱਭਿਆਚਾਰ  ਅਤੇ  ਉਪਭੋਗਤਾਵਾਦ ਵਾਤਾਵਰਣ ਤੇ ਮਾੜੇ ਪ੍ਰਭਾਵ ਪਾਉਣ ਦੇ ਨਾਲ-ਨਾਲ ਜਲਵਾਯੂ ਪਰਿਵਰਤਨ ਨੂੰ ਵੀ ਵਿਗਾੜ ਸਕਦਾ ਹੈ। 

Advertisements

ਇਸ ਲਈ ਘਟਾਅ-ਮੁੜਵਰਤੋਂ ਅਤੇ ਵਾਰ-ਵਾਰ ਵਰਤੋਂ ਜਾਂ ਸਰਕੂਲਰ ਅਰਥਵਿਵਸਥਾਂ ਨੂੰ ਅਪਣਾਉਣਾ  ਅੱਜ ਦੇ ਸਮੇਂ ਦੀ ਅਹਿਮ ਲੋੜ ਹੈ।  ਉਨ੍ਹਾ ਕਿਹਾ ਕਿ ਹਰਾ ਖੱਪਤਕਾਰ ਦਿਵਸ ਮਨਾਉਣ ਦਾ ਉਦੇਸ਼  ਸਮਾਜਕ ਪੱਧਰ ਤੇ  ਹਰਿਆ-ਭਰਿਆਂ ਅਤੇ ਪ੍ਰਦੂਸ਼ਣਮੁਕਤ ਸਾਫ਼ ਸੁਥਰਾ ਵਾਤਾਵਰਣ ਰੱਖਣ ਵੱਲ ਯਤਨਸ਼ੀਲ ਰਹਿਣ ਲਈ  ਜਾਗਰੂਕਤਾ ਪੈਦਾ ਕਰਨ ਹੈ । ਇਹ ਬਹੁਤ ਜ਼ਰੂਰੀ ਹੈ ਕਿ ਦੇਸ਼ ਦੇ ਸਥਾਈ ਵਿਕਾਸ  ਲਈ  ਛੋਟੀ ਫ਼ੈਕਟਰੀ ਤੋਂ ਲੈ ਕੇ ਵੱਡੇ ਉਦਯੋਗਾਂ ਤੱਕ ਮੈਟਰੀਅਲ ਬਣਾਉਣ ਦੀ ਪ੍ਰੀਕ੍ਰਿਆ ਵਿਚ ਵਾਤਾਵਰਣ ਅਨੁਕੂਲ ਢੰਗ ਤਰੀਕੇ ਅਪਣਾਏ ਜਾਣ। ਇਕ ਖੱਪਤਕਾਰ ਦੇ ਤੌਰ ਤੇ ਹਰੇਕ ਨਾਗਰਿਕ ਨੂੰ ਵਾਤਾਵਰਣ ਦੀਆਂ ਔਕੜਾਂ ਦੇ ਹੱਲ ਲਈ  ਖੱਪਤ ਦੀਆਂ ਅਦਾਤਾ ਜਿਵੇਂ ਕਿ ਸਾਫ਼ ਅਤੇ ਨਵਿਆਉਣਯੋਗ ਊਰਜਾ ਅਤੇ  ਜੈਵਿਕ ਉਤਪਾਦਾਂ  ਆਦਿ ਵਾਤਾਵਰਣ ਪੱਖੀ ਰੱਵੀਈਏ  ਅਪਣਾਉਣ ਲਈ ਆਪਣੀ ਜ਼ਿੰਮੇਵਾਰੀ ਸਮਝਣ ਦੀ ਬਹੁਤ  ਲੋੜ ਹੈ।

ਇਸ ਮੌਕੇ ਸੀ. ਐਸ. ਆਈ. ਆਰ ਨੀਰੀ ਨਾਗਪੁਰ ਦੇ ਮੁਖ ਵਿਗਿਆਨੀ ਡਾ. ਕੇ ਕ੍ਰਿਸ਼ਨਾ ਮੂਰਤੀ ਮੁਖ ਬੁਲਾਰੇ ਵਜੋਂ ਹਾਜ਼ਰ ਹੋਏ। ਇਸ ਮੌਕੇ ਉਨ੍ਹਾਂ “ ਸਥਾਈ ਵਿਕਾਸ ਲਈ ਸਰਕੂਲ ਅਰਥਵਿਵਸਥਾ”ਤੇ ਵਿਸ਼ੇਸ਼ ਜਾਣਕਾਰੀ ਦਿੱਤੀ।ਆਪਣੇ ਲੈਕਚਰ ਦੌਰਾਨ ਡਾ. ਮੂਰਤੀ ਨੇ ਕਿਹਾ ਕਿ  ਅੱਜ ਦਾ ਦਿਨ ਸਾਨੂੰ ਵਾਤਾਵਰਣ ਦੀ ਸੁਰੱਖਿਆ ਅਤੇ ਸੁਧਾਰ ਦਾ ਸੱਦਾ ਦਿੰਦਾ ਹੈ।ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕੂਲਰ ਅਰਥਵਿਵਸਥਾ ਇਕ ਅਜਿਹਾ ਵਾਤਾਵਰਣ ਅਨੁਕੂਲ ਸਿਸਟਮ ਹੈ ਜਿੱਥੇ ਹਿੱਸੇ (ਕੰਪੋਨੈਂਟ), ਉਤਪਾਦਾਂ ਦਾ ਮੁੱਲ ਖਤਮ ਨਹੀਂ ਹੁੰਦਾ ਸਗੋਂ ਸਥਿਰ ਰਹਿੰਦਾ ਹੈ। ਵਾਤਾਵਰਣ ਦੇ ਪੱਖੋਂ ਇਸ ਦੇ ਅਨੇਕਾਂ ਲਾਭ ਹਨ ਜਿਵੇਂ ਕਿ ਇਸ ਨਾਲ ਜਿੱਥੇ ਆਰਥਿਕਤਾ ਵਿਚ ਸੁਧਾਰ ਹੁੰਦਾ ਹੈ,  ਗ੍ਰੀਨ ਹਾਊਸ ਗੈਸਾਂ  ਦੀ ਨਿਕਾਸੀ ਘੱਟਦੀ ਹੈ , ਗੈਰ—ਨਵਿਆਉਣਯੋਗ ਸਰੋਤਾਂ *ਤੇ ਘੱਟ ਦਬਾਅ  ਪੈਂਦਾ ਉੱਥੇ ਹੀ ਨਵੀਆਂ ਸੇਵਾਵਾਂ ਦੀ ਮੰਗ ਵੀ ਪੈਦਾ  ਹੁੰਦੀ  ਹੈ। ਇਸ ਮੌਕੇ  ਤੇ  ਜਾਣਕਾਰੀ ਦਿੰਦਿਆਂ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਕਿਹਾ ਕਿ ਜਨ-ਸੰਖਿਆਂ ਦੇ ਵਾਧੇ, ਉਦਯੋਗੀਕਰਨ, ਸ਼ਹਿਰੀਕਰਨ ਅਤੇ ਆਰਥਿਕ ਤਰੱਕੀ ਦੇ ਕਾਰਨ ਠੋਸ ਰਹਿੰਦ-ਖੰਹੂਦ ਵਿਚ ਦਿਨੋਂ ਵਾਧਾ ਹੋ ਰਿਹਾ ਹੈ।ਅਧਿਐਨ ਇਸ਼ਾਰਾ ਕਰਦੇ ਹਨ ਕਿ ਵਿਕਸਤ ਦੇਸ਼, ਵਿਕਾਸ ਅਧੀਨ ਦੇਸ਼ਾਂ ਦੇ ਮੁਕਾਬਲੇ ਪ੍ਰਤੀ ਵਿਅਕਤੀ ਵਧੇਰੇ ਰਹਿੰਦ-ਖੰਹੂਦ ਪੈਦਾ ਕਰਦੇ ਹਨ। ਇਸ ਮੌਕੇ ਉਨ੍ਹਾਂ ਰਹਿੰਦ-ਖਹੂੰਦ ਦੇ ਨਵੇਂ ਢੰਗ ਤਰੀਕੇ ਤੇ ਪ੍ਰਬੰਧ ਅਭਿਆਸਾਂ  ਨੂੰ ਲਾਗੂ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਜੋ  ਅਸਧਾਰਨ ਸਥਿਰ ਮੁੱਲਾਂ ਨੂੰ ਦਰਸਾਉਂਦੇ ਹਨ ।

LEAVE A REPLY

Please enter your comment!
Please enter your name here