Saturday, October 24, 2026
Home Latest DSP ਵਵਿੰਦਰ ਦੇ ਘਰ STF ਨੇ ਮਾਰਿਆ ਛਾਪਾ, ਆਰੋਪੀ ਫਰਾਰ

DSP ਵਵਿੰਦਰ ਦੇ ਘਰ STF ਨੇ ਮਾਰਿਆ ਛਾਪਾ, ਆਰੋਪੀ ਫਰਾਰ

ਅੰਮ੍ਰਿਤਸਰ (ਦ ਸਟੈਲਰ ਨਿਊਜ਼)। ਅੰਮ੍ਰਿਤਸਰ ਵਿੱਚ ਐੱਸ.ਟੀ.ਐੱਫ (ਸਪੈਸ਼ਲ ਟਾਸਕ ਫੋਰਸ) ਵੱਲੋਂ ਪੰਜਾਬ ਪੁਲਿਸ ਦੇ ਡੀਐਸਪੀ ਦੇ ਘਰ ਛਾਪੇਮਾਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਡੀਐਸਪੀ ਦੀ ਪਹਿਚਾਣ ਵਵਿੰਦਰ ਮਹਾਜਨ ਵਜੋਂ ਹੋਈ ਹੈ, ਜੋ ਕਿ ਪਹਿਲਾਂ ਐਸਟੀਐਫ ਵਿੱਚ ਤਾਇਨਾਤ ਸੀ ਤੇ ਹੁਣ ਉਹ ਡੀਐਸਪੀ ਵਜੋਂ ਤਾਇਨਾਤ ਸਨ। ਦੱਸਿਆ ਜਾ ਰਿਹਾ ਹੈ ਕਿ ਡੀਐਸਪੀ ਵਵਿੰਦਰ ਦੇ ਘਰ ਸਪੈਸ਼ਲ ਯੈੱਸ ਫੋਰਸ ਚੰਡੀਗੜ੍ਹ ਦੀ ਟੀਮ ਨੇ ਛਾਪਾ ਮਾਰਿਆ ਹੈ ਤੇ ਤਲਾਸ਼ੀ ਦੌਰਾਨ ਉਸਦੇ ਘਰ ਤੋਂ ਨਸ਼ੀਲਾ ਪਦਾਰਥ ਤੇ ਭਾਰੀ ਮਾਤਰਾ ਵਿੱਚ ਨਕਦੀ ਤੇ ਕੁੱਝ ਦਸਤਾਵੇਜ਼ ਵੀ ਬਰਾਮਦ ਕੀਤੇ ਗਏ ਹਨ।

Advertisements

ਇਸ ਸੂਚਨਾ ਬਾਰੇ ਡੀਐਸਪੀ ਮਹਾਜਨ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ ਜਿਸ ਕਾਰਨ ਉਹ ਮੰਗਲਵਾਰ ਦੇਰ ਰਾਤ ਨੂੰ ਘਰੋਂ ਫਰਾਰ ਹੋ ਗਿਆ। ਫਿਲਹਾਲ ਐੱਸ.ਟੀ.ਐੱਫ ਨੇ ਡੀਐਸਪੀ ਮਹਾਜਨ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਉਸਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਦੂਸਰੇ ਪਾਸੇ  ਸਪੈਸ਼ਲ ਟਾਸਕ ਫੋਰਸ ਵੱਲੋਂ ਮੀਡੀਆ ਨੂੰ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ ਤੇ ਇਹ ਸਾਰੀ ਕਾਰਵਾਈ ਨੂੰ ਗੁਪਤ ਰੱਖਿਆ ਜਾ ਰਿਹਾ ਹੈ।

LEAVE A REPLY

Please enter your comment!
Please enter your name here