
ਫਾਜਿਲਕਾ (ਦ ਸਟੈਲਰ ਨਿਊਜ਼)। ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੋਜਵਾਨਾਂ ਦੇ ਭਵਿੱਖ ਪ੍ਰਤੀ ਚਿੰਤਿਤ ਹੈ ਜਿਸ ਤਹਿਤ ਸਰਕਾਰ ਵੱਲੋਂ ਕਾਫੀ ਗਿਣਤੀ ਵਿਚ ਵੱਖ-ਵੱਖ ਵਿਭਾਗਾਂ ਵਿਚ ਭਰਤੀਆਂ ਕਢੀਆਂ ਗਈਆਂ ਹਨ ਤੇ ਅਨੇਕਾ ਨੌਜਵਾਨ ਨਿਯੁਕਤ ਹੋਏ ਹਨ। ਜਾਣਕਾਰੀ ਦਿੰਦਿਆਂ ਸਰਕਾਰੀ ਆਈ.ਟੀ.ਆਈ ਫਾਜ਼ਿਲਕਾ ਦੇ ਪ੍ਰਿੰਸੀਪਲ ਅੰਗਰੇਜ਼ ਸਿੰਘ ਨੇ ਦੱਸਿਆ ਕਿ ਨੌਜਵਾਨਾਂ ਨੂੰ ਨੌਕਰੀ ਪ੍ਰਦਾਨ ਕਰਨ ਲਈ ਆਈ.ਟੀ.ਆਈ ਵੱਲੋਂ ਅਨੇਕਾਂ ਕੈਂਪ ਲਗਾਏ ਗਏ ਹਨ ਜਿਸ ਤਹਿਤ ਵੱਖ-ਵੱਖ ਕੰਪਨੀਆਂ ਵਿਚ ਨੌਜਵਾਨਾਂ ਦੀ ਵੱਖ-ਵੱਖ ਕੰਪਨੀਆਂ ਵਿਚ ਨਿਯੁਕਤੀ ਕਰਵਾਈ ਗਈ ਹੈ।

ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਿਪਲੋਮਾ ਹੋਲਡਰ ਨੌਜਵਾਨਾਂ ਦੀ ਅਪ੍ਰੈਟਿਸਸ਼ਿਪ ਵੀ ਸਕਰੀਬਰ ਡਾਇਨਾਮਿਕ, ਡੇਅਰੀ ਪ੍ਰਾਈਵੇਟ ਲਿਮਟਿਡ ਅਰਨੀਵਾਲਾ, ਰੇਲ ਕੋਚ ਫੈਕਟਰੀ ਕਪੂਰਥਲਾ, ਪੀ.ਐਸ.ਪੀ.ਸੀ.ਐਲ, ਮਾਰੂਤੀ ਸੁਜੂਕੀ ਅਤੇ ਹੀਰੋ ਗਰੁੱਪ ਹਰਿਦਵਾਰ ਆਦਿ ਥਾਵਾਂ *ਤੇ ਲਗਵਾਈ ਗਈ ਹੈ ਤਾਂ ਜ਼ੋ ਆਈ.ਟੀ.ਆਈ. ਪਾਸ ਸਿਖਿਆਰਥੀਆਂ ਨੂੰ ਸਿਖਲਾਈ ਦੇਣ ਦੇ ਨਾਲ—ਨਾਲ ਨੋਕਰੀ ਵੀ ਮੁਹੱਈਆ ਕਰਈ ਜਾ ਰਹੀ ਹੈ। ਇਸੇ ਤਰ੍ਹਾਂ ਪੰਜਾਬ ਸਰਕਾਰ ਦੇ ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਉਰੋ ਵੱਲੋਂ ਵੀ ਸਮੇਂ—ਸਮੇਂ *ਤੇ ਕੈਂਪ ਲਗਾ ਕੇ ਨੌਜਵਾਨਾਂ ਦੀ ਵੱਖ—ਵੱਖ ਕੰਪਨੀਆਂ ਵਿਚ ਚੋਣ ਕਰਵਾਈ ਜਾ ਰਹੀ ਹੈ। ਪਲੇਸਮੈਂਟ ਅਫਸਰ ਰਾਜ ਸਿੰਘ ਨੇ ਦੱਸਿਆ ਕਿ ਜਨਵਰੀ 2024 ਤੋਂ ਅਗਸਤ 2024 ਤੱਕ ਰੋਜਗਾਰ ਵਿਭਾਗ ਵੱਲੋਂ ਲਗਾਏ ਗਏ 23 ਕੈਂਪਾਂ ਦੌਰਾਨ 780 ਨੌਜਵਾਨਾਂ ਦੀ ਕੰਪਨੀਆਂ ਵਿਚ ਭਰਤੀ ਕਰਵਾਈ ਗਈ ਹੈ।












