ਸਕਾਰਪੀਓ ਕਾਰ ਤੇ ਇਨੋਵਾ ਕਾਰ ਵਿੱਚ ਹੋਈ ਭਿਆਨਕ ਟੱਕਰ, 2 ਦੀ ਮੌਤ 2 ਗੰਭੀਰ ਜ਼ਖਮੀ

ਮੁਹਾਲੀ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਮੁਹਾਲੀ ਦੇ ਲਾਈਟ ਪੁਆਇੰਟ ਤੇ ਬੀਤੀ ਦੇਰ ਰਾਤ 2 ਗੱਡੀਆਂ ਵਿਚਕਾਰ ਜ਼ਬਰਦਸਤ ਟੱਕਰ ਹੋਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਸਕਾਰਪੀਓ ਕਾਰ ਵਿੱਚ ਸਵਾਰ ਨੌਜ਼ਵਾਨ ਲਾਡਰਾਂ ਦੇ ਢਾਬੇ ਤੋਂ ਖਾਣਾ ਖਾ ਕੇ ਵਾਪਸ ਘਰ ਪਰਤ ਰਹੇ ਸਨ ਤਾਂ ਜਦੋ ਉਹ ਲਾਈਟ ਪੁਆਇੰਟ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਇਨੋਵਾ ਕਾਰ ਨਾਲ ਉਹਨਾਂ ਦੀ ਭਿਆਨਕ ਟੱਕਰ ਹੋ ਗਈ।

Advertisements

ਜਿਸ ਕਾਰਨ ਇਨੋਵਾ ਕਾਰ ਵਿੱਚ ਸਵਾਰ ਮਹੁੰਮਦ ਅਸਲਮ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਸਕਾਰਪੀਓ ਕਾਰ ਵਿੱਚ ਸਵਾਰ ਆਰਿਆ ਸ਼ਰਮਾ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ ਤੇ ਅਰਜੁਨ ਤੇ ਉਸਦੇ ਦੋਸਤ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here