Tuesday, November 3, 2026
Home Latest ਸਵੱਛ ਭਾਰਤ ਅਭਿਆਨ ਤਹਿਤ ਜੂਟ ਉਤਪਾਦਾਂ ਦੀ ਲਗਾਈ ਗਈ ਸੇਲ-ਕਮ ਪ੍ਰਦਰਸ਼ਨੀ

ਸਵੱਛ ਭਾਰਤ ਅਭਿਆਨ ਤਹਿਤ ਜੂਟ ਉਤਪਾਦਾਂ ਦੀ ਲਗਾਈ ਗਈ ਸੇਲ-ਕਮ ਪ੍ਰਦਰਸ਼ਨੀ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਸਮਾਜ ਸੇਵੀ ਸੰਸਥਾ ਬੀਸੀਐਸ ਵਲੋਂ ਰੇਲ ਕੋਚ ਫੈਕਟਰੀ ਕਪੂਰਥਲਾ ਪ੍ਰਸ਼ਾਸ਼ਨ ਸਿਵਲ ਵਿਭਾਗ ਦੇ ਸਹਿਯੋਗ ਨਾਲ ਸ਼ਾਪਿੰਗ ਕੰਪਲੈਕਸ ਵਿਖੇ ਜੂਟ ਉਤਪਾਦਾਂ ਦੀ ਸੇਲ-ਕਮ ਪ੍ਰਦਰਸ਼ਨੀ ਲਗਾਈ ਗਈ। ਸੁਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਦੀ ਅਗਵਾਈ ਵਿੱਚ ਪਲਾਸਟਿਕ ਦੇ ਸਿੰਗਲ ਯੂਜ ਲਫਾਫਿਆਂ ਦੀ ਵਰਤੋਂ ਨਾ ਕਰਨ ਲਈ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਜੀਤ ਸਿੰਘ ਜੋਨਲ ਪ੍ਰਧਾਨ ਆਲ ਇੰਡੀਆ ਐਸ.ਸੀ ਐਸ.ਟੀ ਐਸੋਸੀਏਸ਼ਨ ਇਸ ਮੌਕੇ ਤੇ ਉਚੇਚੇ ਤੌਰ ਤੇ ਪੁੱਜੇ ਉਨਾਂ ਕਿਹਾ ਕੇ ਪਲਾਸਟਿਕ ਦੇ ਥੈਲਿਆਂ ਦੀ ਵਰਤੋਂ ਨੂੰ ਘਟਾਉਣ ਅਤੇ ਵਾਤਾਵਰਣ ਨੂੰ ਬਚਾਉਣ ਲਈ ਸਮਾਜ ਸੇਵੀ ਸੰਸਥਾ ਬੀਸੀਐਸ ਦੀਪਹਿਲ ਕਦਮੀ ਸ਼ਲਾਘਾਯੋਗ ਕਦਮ ਹੈ।

Advertisements

ਉਨਾਂ ਕਿਹਾ ਕੇ ਸੁਸਾਇਟੀ ਦਾ ਇਹ ਉਪਰਾਲਾ ਜਿੱਥੇ ਵਾਤਾਵਰਨ ਸੁਰੱਖਿਆ ਲਈ ਕਾਰਗਰ ਹੈ ਉਥੇ ਘਰੇਲੂ ਗਰੀਬ ਔਰਤਾਂ ਲਈ ਰੋਜਗਾਰ ਦਾ ਵੀ ਸਬੱਬ ਹੈ। ਇਸ ਮੌਕੇ ਤੇ ਰਾਹਗੀਰਾਂ ਨੂੰ ਜੂਟ ਦੇ ਥੈਲਿਆਂ ਦੀ ਵਰਤੋਂ ਯਕੀਨੀ ਬਣਾਉਣ ਦੀ ਅਪੀਲ ਕਰਦਿਆਂ ਵਾਤਾਵਰਨ ਪ੍ਰੇਮੀ ਜੋਗਾ ਸਿੰਘ ਅਟਵਾਲ ਨੇ ਕਿਹਾ ਕੇ ਪਲਾਸਟਿਕ ਦੇ ਲਿਫਾਫੇ ਮੁਨੁੱਖੀ ਜੀਵਨ ਨੂੰ ਹਰ ਤਰੀਕੇ ਨਾਲ ਬਹੁਤ ਬੁਰੀ ਤਰਾਂ ਪ੍ਰਭਾਵਿਤ ਕਰਦੇ ਹਨ ,ਬਰਸਾਤਾਂ ਦੇ ਦਿਨਾਂ ਵਿੱਚ ਹੜ੍ਹਾਂ ਵਰਗੀ ਸਥਿਤੀ ਪਲਾਸਟਿਕ ਦੇ ਲਫਾਫਿਆਂ ਦੀ ਵਰਤੋਂ ਕਾਰਨ ਹੀ ਬਣਦੀ ਹੈ। ਇਸ ਮੌਕੇ ਤੇ ਜਸਪਾਲ ਸਿੰਘ ਚੌਹਾਨ ਜਨਰਲ ਸੱਕਤਰ ਭਗਵਾਨ ਵਾਲਮੀਕਿ ਨੋਜਵਾਨ ਸਭਾ, ਸੰਧੂਰਾ ਸਿੰਘ, ਜੋਗਾ ਸਿੰਘ ਖੈੜਾ,ਆਦਿ ਹਾਜਰ ਸਨ।

LEAVE A REPLY

Please enter your comment!
Please enter your name here