
ਰੂਪਨਗਰ (ਦ ਸਟੈਲਰ ਨਿਊਜ਼), ਰਿਪੋਰਟ-ਧਰੂਵ ਨਾਰੰਗ। ਕੁਰਾਲੀ ਨੇੜਲੇ ਮੁਗਲ ਮਾਜਰੀ ਵਾਸੀਆਂ ਵੱਲੋਂ ਗ੍ਰਾਮ ਪੰਚਾਇਤ ਦੀ ਚੋਣ ਬਿਨਾਂ ਮੁਕਾਬਲਾ ਸਰਬਸੰਮਤੀ ਨਾਲ ਕੀਤੀ ਗਈ ਹੈ। ਜਿਸ ਬਾਰੇ ਜਾਣਕਾਰੀ ਦਿੰਦਿਆਂ ਪਿੰਡ ਦੇ ਮੋਹਤਬਰਾਂ ਨੇ ਦੱਸਿਆ ਕਿ ਵਸਨੀਕਾਂ ਦੀ ਆਪਸੀ ਸਹਿਮਤੀ ਸਦਕਾ ਪਿੰਡ ਦੇ ਵਿਕਾਸ ਲਈ ਕੀਤੀ ਗਈ ਸਰਬ ਸੰਮਤੀ ਨਾਲ ਸਰਪੰਚ ਬਲਜਿੰਦਰ ਸਿੰਘ ਅਤੇ ਪਰਵਿੰਦਰ ਸਿੰਘ, ਮਲਕੀਤ ਸਿੰਘ, ਸੁਰਜੀਤ ਸਿੰਘ, ਕੁਲਦੀਪ ਕੌਰ ਤੇ ਬਲਜੀਤ ਕੌਰ ਪੰਚ ਵੱਜੋਂ ਚੁਣੇ ਗਏ ਹਨ। ਜਿਹਨਾਂ ਨੂੰ ਪੰਤਵੰਤਿਆਂ ਵੱਲੋਂ ਸਿਰੋਪਾਓ ਪਾਕੇ ਸਨਮਾਨਿਤ ਕੀਤਾ ਗਿਆ ਅਤੇ ਮੁਬਾਰਕਬਾਦ ਦਿੱਤੀ ਗਈ। ਨਵੇਂ ਚੁਣੇ ਪੰਚਾਇਤ ਮੈਂਬਰਾਂ ਨੇ ਪਿੰਡ ਦੇ ਹਰ ਨਾਗਰਿਕ ਦੀ ਸਹਾਇਤਾ ਅਤੇ ਵਿਕਾਸ ਪ੍ਰਤੀ ਮਿਲਕੇ ਕੰਮ ਕਰਨ ਦਾ ਭਰੋਸਾ ਦਿਵਾਇਆ। ਇਸ ਮੌਕੇ ਪਿੰਡ ਦੇ ਸਮੂਹ ਮੋਹਤਬਰ ਹਾਜ਼ਰ ਸਨ।












