ਗੁਰੂ ਹਰਿਗੋਬਿੰਦ ਪਬਲਿਕ ਸਕੂਲ ਨਡਾਲਾ ਵਿਖੇ ਲਗਾਈ ਗਈ ਡਾ. ਕਲਾਮ ਯਾਦਗਾਰੀ ਵਿਗਿਆਨ ਪ੍ਰਦਰਸ਼ਨੀ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਗੁਰੂ  ਹਰਿਗੋਬਿੰਦ ਪਬਲਿਕ ਸਕੂਲ ਨਡਾਲਾ ਵਲੋਂ  ਅਕਤੂਬਰ ਦਾ ਪਹਿਲਾ ਪੰਦਰਵਾੜਾ ਭਾਰਤ ਦੇ ਮਿਜ਼ਾਇਲ ਮੈਨ ਅਤੇ ਸਾਬਕਾ ਰਾਸ਼ਟਰਪਤੀ ਡਾਕਟਰ ਏ.ਪੀ.ਜੇ . ਅਬਦੁਲ ਕਲਾਮ ਯਾਦਗਾਰੀ ਪੰਦਰਵਾੜਾ ਦੇ ਤੌਰ ਤੇ ਮਨਾਇਆ ਗਿਆ ਜਿਸ ਤਹਿਤ ਬੱਚਿਆਂ ਨੂੰ ਬੜੇ ਰੌਚਿਕ ਤਰੀਕੇ ਨਾਲ  ਸਾਇੰਸ ਵਿਸ਼ੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ। ਇਸ ਪੰਦਰਵਾੜੇ ਦੌਰਾਨ ਸਕੂਲ ਵਿਦਿਆਰਥੀਆਂ ਦੇ ਵੱਖ – ਵੱਖ ਮੁਕਾਬਲੇ ਪਾਵਰ ਪੁਆਇੰਟ ਪਰੈਂਜੈਂਟੇਸ਼ਨ ,ਪੋਰਟਰੇਟ ਮੇਕਿੰਗ ,ਇੰਟਰ – ਹਾਊਸ ਕੁਇਜ਼ ਕੰਪੀਟੀਸ਼ਨ  ਵਗੈਰਾ ਕਰਵਾਏ ਗਏ।

Advertisements

ਇਸ ਪ੍ਰੋਗਰਾਮ  ਦੀ ਲੜੀ ਅਧੀਨ ਸਕੂਲ ਦੇ ਵਿਹੜੇ ਵਿੱਚ ਪ੍ਰਿੰਸੀਪਲ ਮੈਡਮ ਮਨਪ੍ਰੀਤ ਕੌਰ ਦੀ ਅਗਵਾਈ  ਅਧੀਨ ਸਾਇੰਸ ਅਧਿਆਪਕ ਮੈਡਮ ਰੂਪ ਪ੍ਰੀਤ ਕੌਰ ਅਤੇ ਮੈਡਮ ਜਯੋਤੀ ਖੱਖ ਦੀ ਪ੍ਰੇਰਣਾ ਅਧੀਨ ਵਿਦਿਆਰਥੀਆਂ  ਵਲੋਂ ਇੱਕ ਸ਼ਾਨਦਾਰ  ਵਿਗਿਆਨ ਪ੍ਰਦਰਸ਼ਨੀ ਆਯੋਜਿਤ ਕੀਤੀ ਗਈ ਜਿਸ ਵਿੱਚ  ਖ਼ਾਸ ਕਰਕੇ ਪਲੱਸ ਵਨ  ਅਤੇ ਟੂ ਦੇ ਸਾਇੰਸ ਵਿਦਿਆਰਥੀਆਂ ਨੇ ਵੰਨ ਸੁਵੰਨੇ ਵਰਕਿੰਗ ਅਤੇ ਨਾਊਨ ਵਰਕਿੰਗ ਮਾਡਲ ਬਣਾਏ ਜਦੋਂ ਕਿ ਜੂਨੀਅਰ ਸਾਇੰਸ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਵੀ ਪਰਭਾਵਸ਼ਾਲੀ ਰਹੀ । ਇਸ ਪ੍ਰਦਰਸ਼ਨੀ ਦਾ ਉਦਘਾਟਨ ਮੈਂਬਰ, ਪੰਜਾਬ ਸਟੇਟ ਕੌਂਸਿਲ ਆਫ ਸਾਇੰਸ ਐਂਡ ਟੈਕਨੌਲਜੀ ਚੰਡੀਗੜ੍ਹ,  ਸ: ਕੰਵਰ ਇਕਬਾਲ ਸਿੰਘ ਕਪੂਰਥਲਾ 

ਅਤੇ  ਸ: ਰਤਨ ਸਿੰਘ ਸੰਧੂ ਰਿਟਾਇਰਅਰਡ ਡੀ. ਐਫ਼ .ਐਸ.ਓ. ਨੇ ਰਿਬਨ ਕੱਟ ਕੇ ਕੀਤਾ। ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ ਡਾਕਟਰ ਹਰਭਜਨ ਸਿੰਘ ਨਡਾਲਾ, ਸਰਦਾਰ ਸੁਮੀਤ ਸਿੰਘ ਘੁੰਮਣ ਕੈਪਟਨ ਗੁਰਵਿੰਦਰ ਸਿੰਘ ਘੁੰਮਣ , ਕਾਨੂੰਗੋ ਕੁਲਵਿੰਦਰ ਸਿੰਘ ਸਰਗੋਧੀਆ ਅਤੇ ਮਾਸਟਰ ਸੁਰਿੰਦਰ ਸਿੰਘ ਸਾਹੀ ਨੇ ਗਿਆਨ ਜੋਤੀ ਪ੍ਰਜਵਲਿਤ ਕਰਨ ਦੀ ਰਸਮ ਅਦਾ ਕੀਤੀ ਅਤੇ ਵਿਦਿਆਰਥੀਆਂ ਵਲੋਂ ਤਿਆਰ ਕੀਤਾ ਹਰ ਮਾਡਲ ਦੇਖਿਆ ਜਿਸ ਬਾਰੇ ਬੱਚਿਆਂ ਨੇ ਪੂਰੇ ਆਤਮ ਵਿਸ਼ਵਾਸ਼ ਨਾਲ ਜਾਣਕਾਰੀ ਦਿੱਤੀ । ਪ੍ਰੋਗਰਾਮ ਦੇ ਦੂਜੇ ਹਿੱਸੇ ਵਿਚ ਪੀ ਪੀ ਟੀ ਮੁਕਾਬਲੇ ਦੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਗਏ ਜਿਸ ਉਪਰੰਤ ਸਕੂਲ ਮੈਨੇਜਮੈਂਟ ਵਲੋਂ ਸਕੂਲ ਚੇਅਰਮੈਨ ਡਾਕਟਰ ਆਸਾ ਸਿੰਘ ਘੁੰਮਣ, ਐਮ. ਡੀ. ਮੈਡਮ ਸਵਰਨ ਕੌਰ, ਪ੍ਰਬੰਧਕ ਸੁਮੀਤ ਸਿੰਘ ਘੁੰਮਣ ਅਤੇ ਮੈਡਮ ਰਵੀਨਾ ਸੋਹਲ ਘੁੰਮਣ ਵਲੋਂ ਮੁੱਖ ਮਹਿਮਾਨ ਕੰਵਰ ਇਕਬਾਲ ਸਿੰਘ, ਸਰਦਾਰਨੀ ਕੰਵਰ ਇਕਬਾਲ ਸਿੰਘ ਸ਼੍ਰੀਮਤੀ ਤਜਿੰਦਰ ਕੌਰ ਅਤੇ ਡੀ ਐੱਫ ਐਸ ਓ ਰਤਨ ਸਿੰਘ ਸੰਧੂ ਜੀ ਨੂੰ ਸਨਮਾਨਤ ਕੀਤਾ ਗਿਆ।  ਮੁੱਖ ਮਹਿਮਾਨ ਵਲੋਂ ਵਿਸ਼ਵਾਸ ਦਿੱਤਾ ਗਿਆ ਕਿ ਛੇਤੀ ਹੀ ਵਿਦਿਆਰਥੀਆਂ ਨੂੰ ਸਾਇੰਸ ਪਾਰਕ ਚੰਡੀਗੜ੍ਹ ਦਾ ਟੂਰ ਲੁਵਾਇਆ ਜਾਵੇਗਾ। ਉਹਨਾਂ ਨੇ ਸਿਰਜਣਾ ਕੇਂਦਰ ਦੇ ਪ੍ਰਧਾਨ ਹੋਣ ਨਾਤੇ ਵਿਦਿਆਰਥੀਆਂ ਨੂੰ ਡਾਕਟਰ ਕਲਾਮ ਦੀ ਪੁਸਤਕ “ਵਿੰਗਜ਼ ਆਫ ਫਾਇਰ” ਵੀ ਪ੍ਰਦਾਨ ਕੀਤੀ ।ਇਸ ਪ੍ਰੋਗਰਾਮ ਦੌਰਾਨ ਮੰਚ ਸੰਚਾਲਕ ਦੀ ਭੂਮਿਕਾ ਨਰਿੰਦਰ ਕੁਮਾਰ ਵਲੋਂ ਬਾਖੂਬੀ ਨਿਭਾਈ ਗਈ। ਆਏ ਹੋਏ ਮਾਪਿਆਂ ਅਤੇ ਮਹਿਮਾਨਾਂ ਨੇ ਸਕੂਲ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਅਜਿਹੀ ਸਫ਼ਲ ਪ੍ਰਦਰਸ਼ਨੀ ਆਯੋਜਿਤ ਕਰਨ ਲਈ ਸਕੂਲ ਪ੍ਰਿੰਸੀਪਲ ਅਤੇ ਮੈਨੇਜਮੈਂਟ ਨੂੰ ਵਧਾਈ ਦਿੱਤੀ।ਇਸ ਤਰ੍ਹਾਂ ਸਕੂਲ ਵਿੱਚ ਮਨਾਇਆ ਡਾਕਟਰ ਕਲਾਮ ਜਨਮ ਸ਼ਤਾਬਦੀ ਯਾਦਗਾਰੀ ਪੰਦਰਵਾੜਾ ਸਫ਼ਲ ਅਤੇ ਯਾਦਗਾਰੀ ਹੋ ਨਿੱਬੜਿਆ।

LEAVE A REPLY

Please enter your comment!
Please enter your name here