
ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਦ ਓਪਨ ਡੋਰ ਚਰਚ ਖੋਜੇਵਾਲਾ ਵਿੱਚ ਅੱਜ ਫਿਰ ਹਰੇਕ ਐਤਵਾਰ ਦੀ ਤਰ੍ਹਾਂ ਪ੍ਰਾਰਥਨਾ ਸਭਾ ਹੋਈ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਹਾਜਰੀ ਭਰ ਕੇ ਭਰਪੂਰ ਆਨੰਦ ਲਿਆ। ਪ੍ਰਾਰਥਨਾ ਸਭਾ ਦੇ ਆਰੰਭ ਵਿੱਚ ਪਾਸਟਰ ਸੰਦੀਪ ਮਸੀਹ ਜੀ ਵੱਲੋਂ ਪਰਮੇਸ਼ਰ ਜੀ ਦਾ ਸ਼ੁਕਰਾਨਾ ਕਰਦੇ ਹੋਏ ਪ੍ਰਭੂ ਜੀ ਦਾ ਧੰਨਵਾਦ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਦ ਓਪਨ ਡੋਰ ਚਰਚ ਖੋਜੇਵਾਲ ਦੀ ਵਰਸ਼ਿਪ ਟੀਮ ਨੇ ਪਰਮੇਸ਼ਵਰ ਜੀ ਦੀ ਉਸਤਤ ਕਰਦੇ ਹੋਏ ਬਹੁਤ ਪਿਆਰ ਨਾਲ ਭਿੱਜੇ ਹੋਏ ਸ਼ਬਦ ਭਜਨਾਂ ਨੂੰ ਮਧੁਰਤਾ ਵਿੱਚ ਝੂਮ ਝੂਮ ਕੇ ਪ੍ਰਭੂ ਜੀ ਦਾ ਧੰਨਵਾਦ ਕੀਤਾ ਅਤੇ ਸਾਰੀ ਸੰਗਤ ਨੇ ਪ੍ਰਭੂ ਪਿਆਰ ਨਾਲ ਭਰੇ ਗੀਤ ਭਜਨਾਂ ਦਾ ਪੂਰਾ ਪੂਰਾ ਆਨੰਦ ਲਿਆ।

ਉਪਰੰਤ ਸੰਗਤਾਂ ਵਿੱਚ ਜਿੰਨਾ ਵੀ ਲੋਕਾਂ ਦੀ ਜ਼ਿੰਦਗੀ ਵਿੱਚ ਪਰਮੇਸ਼ਰ ਜੀ ਦੀ ਰਹਿਮਤ ਦੁਆਰਾ ਬਦਲਾਵ ਆਇਆ ਉਨਾਂ ਨੇ ਮਾਇਕ ਤੇ ਆ ਕੇ ਆਪਣੀ ਜਿੰਦਗੀ ਵਿੱਚ ਆਏ ਬਦਲਾਓ ਬਾਰੇ ਸੰਗਤਾਂ ਨੂੰ ਦੱਸਿਆ। ਸਟੇਜ ਤੋਂ ਬੋਲਦਿਆਂ ਦ ਓਪਨ ਡੋਰ ਚਰਚ ਖੋਜੇਵਾਲ ਦੇ ਪਾਸਟਰ ਗੁਰਸ਼ਰਨ ਦਿਓਲ ਜੀ ਨੇ ਸੰਗਤਾਂ ਨੂੰ ਪਵਿੱਤਰ ਬਾਈਬਲ ਵਿੱਚੋਂ ਵਚਨ ਸੁਣਾਉਂਦਿਆਂ ਕਿਹਾ ਭਾਵੇਂ ਕਿ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੈ ਪਰ ਤੁਸੀਂ ਆਪਣੇ ਕ੍ਰੋਧ ਉੱਤੇ ਪੂਰਾ ਕਾਬੂ ਰੱਖੋ। ਕਿਉਂਕਿ ਸਾਨੂੰ ਸਾਰਿਆਂ ਨੂੰ ਪ੍ਰਭੂ ਯਿਸੂ ਮਸੀਹ ਜੀ ਸ਼ਾਂਤੀ ਤੋਹਫੇ ਵਜੋਂ ਦੇ ਕੇ ਗਏ ਹਨ। ਪ੍ਰਭੂ ਯਿਸ਼ੂ ਮਸੀਹ ਜੀ ਨੂੰ ਹਰ ਤਰ੍ਹਾਂ ਦਾ ਸਰੀਰਕ ਕਸ਼ਟ ਦਿੱਤਾ ਗਿਆ ਪਰ ਪ੍ਰਭੂ ਜੀ ਨੇ ਆਪਣੀ ਸ਼ਾਂਤੀ ਨੂੰ ਭੰਗ ਨਹੀਂ ਹੋਣ ਦਿੱਤਾ ਅਤੇ ਆਪਣੇ ਸੇਵਕਾਂ ਨੂੰ ਆਖੀਰ ਵੇਲੇ ਵੀ ਇਹੋ ਕਿਹਾ ਕਿ ਮੈਂ ਆਪਣੀ ਸ਼ਾਂਤੀ ਤੁਹਾਨੂੰ ਦਿੰਦਾ ਹਾਂ। ਸੋ ਹੁਣ ਆਪਣਾ ਸਾਰਿਆਂ ਦਾ ਧਰਮ ਹੀ ਬਣਦਾ ਹੈ ਕਿ ਅਸੀਂ ਸਾਰੇ ਕਦੇ ਵੀ ਕ੍ਰੋਧ ਨਾ ਕਰਕੇ ਆਪਣੀ ਸ਼ਾਂਤੀ ਨੂੰ ਬਣਾਈ ਰੱਖੀਏ ਕਿਉਂਕਿ ਇਹ ਪ੍ਰਭੂ ਯਿਸ਼ੂ ਮਸੀਹ ਜੀ ਵੱਲੋਂ ਦਿੱਤਾ ਗਿਆ ਤੋਹਫਾ ਹੈ।
ਪਾਸਟਰ ਗੁਰਸ਼ਰਨ ਦਿਓਲ ਜੀ ਨੇ ਸੰਗਤਾਂ ਨੂੰ ਕਿਹਾ ਕਿ ਸਾਨੂੰ ਪਰਮੇਸ਼ਵਰ ਜੀ ਨਾਲ ਹਰ ਤਰੀਕੇ ਨਾਲ ਇਮਾਨਦਾਰੀ ਰੱਖਣੀ ਚਾਹੀਦੀ ਹੈ। ਜੋ ਲੋਕ ਆਪਣੀ ਕਮਾਈ ਵਿੱਚੋਂ ਦਸਵੰਧ ਪਰਮੇਸ਼ਵਰ ਜੀ ਨੂੰ ਨਹੀਂ ਦਿੰਦੇ ਉਹ ਆਪਣੇ ਆਪ ਨੂੰ ਹੀ ਧੋਖਾ ਦੇ ਕੇ ਭਾਰੀ ਨੁਕਸਾਨ ਵਿੱਚ ਰਹਿੰਦੇ ਹਨ। ਕਿਉਂਕਿ ਦਸਵੰਧ ਹੀ ਤੁਹਾਡੀ ਕਮਾਈ ਵਿੱਚ ਬਰਕਤ ਆਉਣ ਦਾ ਇੱਕੋ ਇੱਕ ਰਸਤਾ ਹੈ। ਸਿਰਫ ਦਸਵੰਧ ਧਨ ਦਾ ਹੀ ਨਹੀਂ ਹੁੰਦਾ ਸਗੋਂ ਹਰੇਕ ਕੰਮ ਦਾ ਭਾਵ ਆਪਣੇ ਰੋਜ਼ਾਨਾ ਜੀਵਨ ਵਿੱਚੋਂ ਸਾਰੇ ਟਾਈਮ ਦਾ ਵੀ ਦਸਵੰਧ ਕੱਢਿਆ ਕਰੋ। ਇਸ ਦੇ ਨਾਲ ਹੀ ਪਾਸਟਰ ਜੀ ਨੇ ਸਮੂਹ ਸੰਗਤਾਂ ਨੂੰ ਪੀ,ਸੀ,ਪੀ,ਸੀ, ਵੱਲੋਂ ਦ ਓਪਨ ਡੋਰ ਚਰਚ ਖੋਜੇਵਾਲਾ ਵਿੱਚ ਛੇ ਨਵੰਬਰ ਨੂੰ ਪੂਰੇ ਭਾਰਤ ਪੱਧਰ ਦਾ ਜੋ ਕ੍ਰਿਸਮਿਸ ਮਸੀਹ ਮੇਲਾ ਮਨਾਇਆ ਜਾ ਰਿਹਾ ਹੈ ਬਾਰੇ ਜਾਗਰੂਕ ਵੀ ਕੀਤਾ ਅਤੇ ਸਮੂਹ ਸੰਗਤਾਂ ਨੂੰ ਇਸ ਮਹਾ ਆਨੰਦ ਉਤਸਵ ਵਿੱਚ ਵੱਧ ਤੋਂ ਵੱਧ ਹਿੱਸਾ ਪਾਉਣ ਦੀ ਅਪੀਲ ਵੀ ਕੀਤੀ। ਅਤੇ ਅਖੀਰ ਵਿੱਚ ਸਾਰੇ ਬਿਮਾਰਾਂ, ਲਚਾਰਾਂ, ਅਤੇ ਦੁਖਿਆਰਿਆਂ ਲਈ ਅਤੇ ਸਰਬੱਤ ਦੇ ਭਲੇ ਲਈ ਪ੍ਰਭੂ ਯਿਸ਼ੂ ਮਸੀਹ ਦੇ ਨਾਮ ਵਿੱਚ ਪਰਮੇਸ਼ਵਰ ਜੀ ਦੇ ਚਰਨਾਂ ਵਿੱਚ ਪ੍ਰਾਰਥਨਾ ਕੀਤੀ।












