ਦੇਰ ਰਾਤ ਬਦਮਾਸ਼ਾ ਨੇ ਇੱਕ ਨੌਜਵਾਨ ਦੀ ਛਾਤੀ ਵਿੱਚ ਛੁਰਾ ਮਾਰ ਕੇ ਕੀਤਾ ਕਤਲ

ਲੁਧਿਆਣਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਲੁਧਿਆਣਾ ਦੇ ਢੰਡਾਰੀ ਖੁਰਦ ਦੁਰਗਾ ਕਲੋਨੀ ਵਿੱਚ ਬੀਤੀ ਰਾਤ ਤਿੰਨ ਬਦਮਾਸ਼ਾਂ ਵੱਲੋਂ ਇੱਕ ਨੌਜਵਾਨ ਦੀ ਛਾਤੀ ਵਿੱਚ ਛੁਰਾ ਮਾਰ ਕੇ ਉਸਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।ਮ੍ਰਿਤਕ ਦੀ ਪਹਿਚਾਣ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ।ਦੱਸਿਆ ਜਾ ਰਿਹਾ ਹੈ ਕਿ ਅਮਨਪ੍ਰੀਤ ਸਿੰਘ ਆਪਣੇ ਘਰ ਨੇੜੇ ਜੂਸ ਪੀਣ ਗਿਆ ਸੀ, ਇਸ ਦੌਰਾਨ ਐਕਟਿਵਾ ਤੇ ਤਿੰਨ ਨੌਜਵਾਨ ਆ ਗਏ, ਤੇ ਐਕਟਿਵਾ ਬੇਕਾਬੂ ਹੋ ਕੇ ਪਲਟ ਗਈ। ਇਸ ਦੌਰਾਨ ਉਹ ਅਤੇ ਉੱਥੇ ਖੜ੍ਹੇ ਲੋਕ ਹੱਸਣ ਲੱਗੇ।

Advertisements

ਇਸਤੋਂ ਬਾਅਦ ਤਿੰਨਾਂ ਨੌਜਵਾਨਾਂ ਨੇ ਉਸਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਅਮਨਪ੍ਰੀਤ ਦੇ ਪੁੱਤਰ ਨੇ ਘਰ ਜਾ ਕੇ ਉਸਦੀ ਪਤਨੀ ਨੂੰ ਤੇ ਭਰਾ ਨੂੰ ਸੂਚਨਾ ਦਿੱਤੀ, ਤੇ ਜਦੋ ਗੁਰਪ੍ਰੀਤ ਆਪਣੇ ਭਰਾ ਅਮਨਪ੍ਰੀਤ ਨੂੰ ਬਦਮਾਸ਼ਾਂ ਤੋਂ ਬਚਾਉਣ ਲਈ ਆਇਆ ਤਾਂ ਬਦਮਾਸ਼ਾਂ ਨੇ ਉਸਨੂੰ ਘੇਰ ਲਿਆ ਅਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਬਦਮਾਸ਼ਾਂ ਨੇ ਜੂਸ ਦੀ ਰੇਹੜੀ ਦੇ ਕੋਲ ਬਾਜ਼ਾਰ ਦੇ ਵਿਚਕਾਰ ਖੁੱਲ੍ਹੇਆਮ ਕਤਲੇਆਮ ਨੂੰ ਅੰਜਾਮ ਦਿੱਤਾ।

ਅਮਨਪ੍ਰੀਤ ਜਦੋਂ ਆਪਣੇ ਭਰਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਬਦਮਾਸ਼ ਐਕਟਿਵਾ ਤੇ ਫਰਾਰ ਹੋ ਗਏ। ਮੌਕੇ ਤੇ ਪੁਲਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here