Tuesday, October 27, 2026
Home Hoshiarpur ਜਲੰਧਰ ਗਰੁੱਪ ਲੈਵਲ ਤੇ ਛਾਏ ਜੈਮਸ ਕੈਂਬਰਿਜ਼ ਸਕੂਲ ਦੇ ਐਨਸੀਸੀ ਕੈਡੇਟਸ

ਜਲੰਧਰ ਗਰੁੱਪ ਲੈਵਲ ਤੇ ਛਾਏ ਜੈਮਸ ਕੈਂਬਰਿਜ਼ ਸਕੂਲ ਦੇ ਐਨਸੀਸੀ ਕੈਡੇਟਸ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜੈਮਸ ਕੈਂਬਰਿਜ਼ ਇੰਟਰਨੈਸ਼ਨਲ ਸਕੂਲ, ਹੁਸ਼ਿਆਰਪੁਰ ਦੇ ਐਨ.ਸੀ.ਸੀ. ਵਿੰਗ ਦੇ ਏ ਐਨ ਓ ਸ. ਗੁਰਮੀਤ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਜਲੰਧਰ ਦੇ ਵਿੱਚ ਰੀਪਬਲਿਕ ਡੇ ਪਰੇਡ ਚੋਣ ਪ੍ਰਕਿਰਿਆ ਦੇ ਵਿੱਚ ਜੈਮਸ ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਦੇ ਐਨ ਸੀ.ਸੀ. ਕੈਡੇਟਸ ਨੇ ਵਧੀਆ ਪ੍ਰਦਰਸ਼ਨ ਕੀਤਾ।ਜਿਸਦੇ ਵਿੱਚ ਜਮਾਤ ਨੌਂਵੀ ਦੇ ਅੰਗਦ ਪ੍ਰੀਤ ਸਿੰਘ ਅਤੇ ਗਰੁਬਾਜ਼ ਬੈਂਸ ਨੇ ਸੀ.ਡਬਲਿਯੂ.ਐਸ.ਸਕਾਲਰਸ਼ਿਪ ਮੁਕਾਬਲੇ ਦੇ ਵਿੱਚ ਹੁਸ਼ਿਆਰਪੁਰ ਤੋਂ ਵਧੀਆ ਪ੍ਰਦਰਸ਼ਨ ਕਰਦੇ ਹੋਏ ਬੈਸਟ ਕੈਡੇਟਸ ਦੇ ਤੌਰ ਤੇ ਨੁਮਾਦਗੀ ਕੀਤੀ। ਜਮਾਤ ਨੌਂਵੀ ਦੀ ਵਿਦਿਆਰਥਣ ਰਾਈਮਾ ਤੁੱਲੀ ਨੇ ਰੀਪਬਲਿਕ ਡੇ ਪਰੇਡ ਚੋਣ ਕੈਂਪ ਦੇ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਅਤੇ ਹੁਸ਼ਿਆਰਪੁਰ ਐਨ.ਸੀ.ਸੀ. ਦੀ ਬੈਸਟ ਕੈਡੇਟਸ ਅਤੇ ਜਲੰਧਰ ਗਰੁੱਪ ਦੇ ਵਿੱਚ ਮੁਕਾਬਲੇ ਨੂੰ ਜਿੱਤਕੇ ਅੱਗੇ ਪਹੁੰਚੀ। ਇੱਥੇ ਇਹ ਦੱਸਣਯੋਗ ਹੈ ਕਿ 11 ਨਵੰਬਰ ਨੂੰ ਚੰਡੀਗੜ੍ਹ ਦੇ ਵਿੱਚ ਹੋਣ ਵਾਲੀ ਐਨ.ਸੀ.ਸੀ. ਕਾਨਫਰੈਂਸ ਦੇ ਵਿੱਚ ਜਿੱਥੇ ਪੰਜਾਬ, ਹਰਿਆਣਾ, ਹਿਮਾਚਲ ਤੋਂ ਪ੍ਰਤੀਯੋਗੀ ਹੋਣਗੇ ਉੱਥੇ ਹੀ ਹੁਸ਼ਿਆਰਪੁਰ, ਜਲੰਧਰ ਗਰੁੱਪ ਤੋਂ ਇਸ ਸਕੂਲ ਦੀ ਜਮਾਤ ਨੌਂਵੀ ਦੀ ਵਿਦਿਆਰਥਣ ਰਾਈਮਾ ਤੁੱਲੀ ਪ੍ਰਧਾਨਗੀ ਕਰੇਗੀ।

Advertisements

ਸਕੂਲ ਪ੍ਰਿੰਸੀਪਲ ਸ਼ਰਤ ਕੁਮਾਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਅਤੇ ਆਉਣ ਵਾਲੀਆਂ ਪ੍ਰਤੀਯੋਗਤਾਵਾਂ ਦੇ ਲਈ ਸ਼ੁੱਭਕਾਮਨਾਵਾਂ ਦਿੱਤੀਆ। ਵਾਸਲ ਐਜੂਕੇਸ਼ਨ ਗਰੁੱਪ ਦੇ ਪ੍ਰਧਾਨ ਕੇ.ਕੇ. ਵਾਸਲ, ਚੇਅਰਮੈਨ ਸੰਜੀਵ ਵਾਸਲ ਅਤੇ ਸੀ.ਈ.ਓ. ਰਾਘਵ ਵਾਸਲ ਨੇ ਕਿਹਾ ਕਿ ਐਨ ਸੀ.ਸੀ. ਦੇ ਵਿੱਚ ਨੌਜਵਾਨਾਂ ਨੂੰ ਜੀਵਨ ਦੇ ਹਰੇਕ ਖੇਤਰ ਦੇ ਵਿੱਚ ਸਫਲ ਹੋਣ ਦੇ ਲਈ ਸਿੱਖਿਆ ਦਿੱਤੀ ਜਾਂਦੀ ਹੈ।ਐਨ.ਸੀ.ਸੀ.ਦਾ ਲਾਭ ਨੌਜਵਾਨਾਂ ਨੂੰ ਦੇਸ਼ ਦੇ ਵਧੀਆ ਉੱਚ ਸਿੱਖਿਆ ਸੰਸਥਾਵਾਂ ਦੇ ਵਿੱਚ ਦਾਖਲਾ, ਭਾਰਤੀ ਸੈਨਾ ਦੇ ਵਿੱਚ ਨੌਕਰੀ ਅਤੇ ਜੀਵਨ ਦੇ ਹਰ ਖੇਤਰ ਦੇ ਵਿੱਚ ਮਿਲਦਾ ਹੈ। ਉਹਨਾਂ ਨੇ ਕਿਹਾ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਪਿਛਲੇ ਸਾਲ ਵੀ ਇਸੀ ਸਕੂਲ ਦੀ ਵਿਦਿਆਰਥਣ ਨੇ ਦਿੱਲੀ ਦੇ ਵਿੱਚ ਆਯੋਜਿਤ ਰੀਪਬਲਿਕ ਡੇ ਪਰੇਡ ਦੇ ਵਿੱਚ ਭਾਗ ਲਿਆ ਸੀ।

LEAVE A REPLY

Please enter your comment!
Please enter your name here