
ਇਟਲੀ (ਦ ਸਟੈਲਰ ਨਿਊਜ਼)। ਇਟਲੀ ਦੇ ਵਿਚੈਂਸਾ ਵਿੱਚ ਸੜਕ ਹਾਦਸੇ ਦੌਰਾਨ 2 ਪੰਜਾਬੀ ਨੌਜਵਾਨਾਂ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਮ੍ਰਿਤਕਾਂ ਦੀ ਪਹਿਚਾਣ ਵਿਨੇਸ਼ ਰਤਨ ਉਮਰ 24 ਸਾਲਾਂ ਤੇ ਵਿਸ਼ਾਲ ਸ਼ਰਮਾ ਉਮਰ 20 ਸਾਲਾਂ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਨੌਜਵਾਨ ਫੁੱਟਬਾਲ ਸਪੋਰਟਸ ਕਲੱਬ ਵਿਚੈਂਸਾ ਦੇ ਖਿਡਾਰੀ ਸਨ। ਜਾਣਕਾਰੀ ਮੁਤਾਬਕ ਬੀਤੇ ਐਤਵਾਰ ਜਦੋਂ ਦੋਵੇਂ ਨੌਜਵਾਨ ਆਪਣੀ ਗੱਡੀ ਵਿੱਚ ਸਵਾਰ ਹੋ ਕੇ ਜਾ ਰਹੇ ਸਨ ਤਾਂ ਇਹਨਾਂ ਦੀ ਕਾਰ ਬੇਕਾਬੂ ਹੋ ਕੇ ਦੂਸਰੀ ਕਾਰ ਨਾਲ ਟਕਰਾ ਗਈ ਤੇ ਸੜਕ ਕਿਨਾਰੇ ਦਰੱਖਤ ਵਿੱਚ ਜਾ ਕੇ ਟਕਰਾ ਗਈ।

ਹਾਦਸਾ ਇੰਨਾ ਕੁ ਭਿਆਨਕ ਸੀ ਕਿ ਕਾਰ ਵਿੱਚ ਸਵਾਰ ਵਿਨੇਸ਼ ਰਤਨ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦਕਿ ਦੂਜਾ ਨੌਜਵਾਨ ਵਿਸ਼ਾਲ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿ। ਉਸਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਕਿ ਇਲਾਜ਼ ਦੌਰਾਨ ਉਸਦੀ ਵੀ ਮੌਤ ਹੋ ਗਈ।












