Saturday, October 31, 2026
Home Latest PM Modi ਨਾਈਜੀਰੀਆ ਦੇ ਸਰਬਉੱਚ ਸਨਮਾਨ ਨਾਲ ਸਨਮਾਨਿਤ

PM Modi ਨਾਈਜੀਰੀਆ ਦੇ ਸਰਬਉੱਚ ਸਨਮਾਨ ਨਾਲ ਸਨਮਾਨਿਤ

ਦਿੱਲੀ (ਦ ਸਟੈਲਰ ਨਿਊਜ਼)। ਨਾਈਜੀਰੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਸਰਬਉੱਚ ਸਨਮਾਨ ”ਗ੍ਰੈਂਡ ਕਮਾਂਡਰ ਆਫ ਦਿ ਆਰਡਰ ਆਫ ਦਿ ਨਾਈਜਰ” ਨਾਲ ਸਨਮਾਨਿਤ ਕੀਤਾ ਹੈ। ਇਸ ਤੋਂ ਇਲਾਵਾ ਕਿਸੇ ਵੀ ਦੇਸ਼ ਦੇ ਪੀਐਮ ਮੋਦੀ ਨੂੰ ਦਿੱਤਾ ਜਾਣ ਵਾਲਾ ਇਹ 17ਵਾਂ ਅੰਤਰਰਾਸ਼ਟਰੀ ਪੁਰਸਕਾਰ ਬਣ ਗਿਆ ਹੈ। ਦੱਸ ਦਈਏ ਕਿ ਪ੍ਰਧਾਨ ਮੰਤਰੀ, ਨਾਈਜ਼ੀਰੀਆ ਦੇ ਦੌਰੇ ‘ਤੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ 3 ਦੇਸ਼ਾਂ ਦੇ ਦੌਰੇ ਦੇ ਪਹਿਲੇ ਪੜਾਅ ਵਿੱਚ ਐਤਵਾਰ ਨੂੰ ਨਾਈਜੀਰੀਆ ਪਹੁੰਚ ਗਏ ਹਨ।

Advertisements

ਉਨ੍ਹਾਂ ਦੇ ਪਹੁੰਚਣ ‘ਤੇ, ਨਾਈਜੀਰੀਆ ਦੇ ਸੰਘੀ ਗਣਰਾਜ ਦੀ ਰਾਜਧਾਨੀ ਅਬੂਜਾ ਵਿੱਚ ਸੰਘੀ ਰਾਜਧਾਨੀ ਖੇਤਰ ਦੇ ਮੰਤਰੀ ਨਈਸੋਮ ਏਜ਼ੇਨਵੋ ਵਾਈਕ ਦੁਆਰਾ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਵਾਈਕ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਅਬੂਜਾ ਸ਼ਹਿਰ ਦੀ ਕੁੰਜੀ ਪੇਸ਼ ਕੀਤੀ, ਜੋ ਕਿ ਨਾਈਜੀਰੀਆ ਦੇ ਲੋਕਾਂ ਵੱਲੋਂ ਪ੍ਰਧਾਨ ਮੰਤਰੀ ਨੂੰ ਦਿੱਤੇ ਵਿਸ਼ਵਾਸ ਅਤੇ ਸਨਮਾਨ ਦਾ ਪ੍ਰਤੀਕ ਹੈ।

LEAVE A REPLY

Please enter your comment!
Please enter your name here