Wednesday, October 21, 2026
Home Latest ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮਰਾ ਨੰਬਰ 218 ਬਲਾਕ ਬੀ ਵਿੱਚ ਲੱਗੇਗੀ ਪੈਨਸ਼ਨ ਅਦਾਲਤ

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮਰਾ ਨੰਬਰ 218 ਬਲਾਕ ਬੀ ਵਿੱਚ ਲੱਗੇਗੀ ਪੈਨਸ਼ਨ ਅਦਾਲਤ

ਗੁਰਦਾਸਪੁਰ (ਦ ਸਟੈੈਲਰ ਨਿਊਜ਼)। ਜ਼ਿਲਾ ਪੱਧਰ ਤੇ  21 ਨਵੰਬਰ 2024  ਨੂੰ ਪੈਨਸ਼ਨ ਅਦਾਲਤ ਲੱਗੇਗੀ ਜਿਸ ਵਿੱਚ ਪੰਜਾਬ ਸਰਕਾਰ ਦੇ ਰਿਟਾਇਰਡ ਕਰਮਚਾਰੀਆਂ ਦੇ ਪੈਨਸ਼ਨਰਾਂ ਅਤੇ ਦੂਸਰੇ ਪੈਨਸ਼ਨਰਾਂ ਸਬੰਧੀ ਪ੍ਰਾਪਤ ਸ਼ਿਕਾਇਤਾ ਦਾ ਨਿਪਟਾਰਾ ਕੀਤਾ ਜਾਣਾ ਹੈ।

Advertisements

ਇਹ ਜਾਣਕਾਰੀ ਦਿੰਦਿਆ ਆਦਿਤਿਆ ਗੁਪਤਾ ਸਹਾਇਕ ਕਮਿਸ਼ਨਰ (ਜ) ਗੁਰਦਾਸਪੁਰ ਨੇ ਦੱਸਿਆ ਕਿ 21 ਨਵੰਬਰ 2024  ਨੂੰ ਸਵੇਰੇ 11.00 ਵਜੇ ਤੋ ਸ਼ਾਮ 4.00 ਵਜੇ ਤੱਕ ਜ਼ਿਲਾ ਰੋਜਗਾਰ ਦਫਤਰ, ਜਿਲਾ ਪ੍ਰਬੰਧਕੀ ਕੰਪਲੈਕਸ ਦੇ ਕਮਰਾ ਨੰਬਰ 218 ਬਲਾਕ ਬੀ ਵਿੱਚ  ਪੈਨਸ਼ਨ ਲੋਕ ਅਦਾਲਤ ਲੱਗੇਗੀ ਜਿਸ ਵਿੱਚ ਸੇਵਾ ਮੁਕਤ ਪੈਨਸ਼ਨਰਾਂ ਅਤੇ ਦੂਸਰੇ ਪੈਨਸਨਰਾਂ ਦੀਆਂ ਮੁਸ਼ਕਿਲਾ ਦਾ ਹੱਲ ਕੀਤਾ ਜਾਵੇਗਾ।

LEAVE A REPLY

Please enter your comment!
Please enter your name here