Sunday, October 25, 2026
Home Latest ਪਿੰਡ ਰਾਕੇਹਾਟੀ ਦੇ ਮੇਲੇ ਵਿੱਚ ਲੜਕੀ ਝੂਲੇ ਨਾਲ ਲਟਕੀ, ਲੋਕਾਂ ‘ਚ ਦਹਿਸ਼ਤ...

ਪਿੰਡ ਰਾਕੇਹਾਟੀ ਦੇ ਮੇਲੇ ਵਿੱਚ ਲੜਕੀ ਝੂਲੇ ਨਾਲ ਲਟਕੀ, ਲੋਕਾਂ ‘ਚ ਦਹਿਸ਼ਤ ਦਾ ਮਾਹੌਲ

ਲਖੀਮਪੁਰ (ਦ ਸਟੈਲਰ ਨਿਊਜ਼)। ਲਖੀਮਪੁਰ ਦੇ ਪਿੰਡ ਰਾਕੇਹਾਟੀ ਦੇ ਮੇਲੇ ਵਿੱਚ ਇੱਕ ਲੜਕੀ ਦੇ ਝੂਲੇ ਤੋਂ ਡਿੱਗ ਕੇ ਇੱਕ ਐਂਗਲ ਨਾਲ ਲਟਕਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮੇਲੇ ਵਿੱਚ ਬਿਨਾਂ ਮਨਜ਼ੂਰੀ ਤੋਂ ਵੱਡਾ ਝੂਲਾ ਲਗਾਇਆ ਗਿਆ ਸੀ ਤੇ ਕੁੱਝ ਲੋਕ ਝੂਲੇ ਲੈ ਰਹੇ ਸਨ ਤੇ ਝੂਲੇ ਵਿੱਚ ਕਰੀਬ 13 ਸਾਲ ਦੀ ਇੱਕ ਲੜਕੀ ਵੀ ਬੈਠੀ ਹੋਈ ਸੀ। ਆਸਪਾਸ ਦੇ ਲੋਕਾਂ ਨੇ ਦੱਸਿਆ ਕਿ ਜਿਵੇਂ ਹੀ ਆਪਰੇਟਰ ਨੇ ਝੂਲੇ ਨੂੰ ਚਾਲੂ ਕੀਤਾ ਤਾਂ ਝਟਕੇ ਕਾਰਨ ਲੜਕੀ ਤਿਲਕ ਗਈ ਅਤੇ ਝੂਲੇ ਦੇ ਬਾਹਰ ਲੋਹੇ ਦੇ ਐਂਗਲ ਨਾਲ ਲਟਕ ਗਈ ਤੇ ਉਸਨੇ ਐਂਗਲ ਨਹੀਂ ਛੱਡਿਆ।

Advertisements

ਲੜਕੀ ਕਰੀਬ ਇੱਕ ਮਿੰਟ ਤੱਕ ਝੂਲੇ ਨਾਲ ਲਟਕਦੀ ਰਹੀ, ਚੀਕਦੀ ਰਹੀ। ਲੜਕੀ ਨੂੰ ਝੂਲੇ ਨਾਲ ਲਟਕਦੀ ਦੇਖ ਕੇ ਲੋਕਾਂ ਵਿੱਚ ਹੜਕੰਪ ਮਚ ਗਿਆ। ਰੌਲਾ ਪੈਣ ਤੇ ਆਪਰੇਟਰ ਨੇ ਝੂਲਾ ਬੰਦ ਕਰ ਦਿੱਤਾ ਤੇ ਲੜਕੀ ਨੂੰ ਝੂਲੇ ਤੋਂ ਨੀਚੇ ਉਤਾਰਿਆ ਗਿਆ ਝੂਲੇ ਨਾਲ ਲਟਕਦੀ ਲੜਕੀ ਦਾ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਜਾਣਕਾਰੀ ਮੁਤਾਬਕ ਐਸਡੀਐਮ ਰਾਜੀਵ ਨਿਗਮ ਨੇ ਦੱਸਿਆ ਕਿ ਬੱਚੀ ਸੁਰੱਖਿਅਤ ਹੈ ਤੇ  ਉਹਨਾਂ ਕਿਹਾ ਕਿ 2 ਦਿਨ ਪਹਿਲਾਂ ਉਹ ਮੇਲੇ ਵਿੱਚ ਗਏ ਸੀ ਤੇ ਉਹਨਾਂ ਨੇ ਝੂਲਾ ਬੰਦ ਕਰਵਾ ਦਿੱਤਾ ਸੀ, ਪਰ ਉਸ ਤੋਂ ਬਾਅਦ ਵੀ ਝੂਲਾ ਚੱਲ ਰਿਹਾ ਸੀ, ਫਿਲਾਹਲ ਨਿਗਮ ਵੱਲੋਂ ਇਸਦੀ ਕਾਰਵਾਈ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here