Tuesday, October 20, 2026
Home Latest ਦਿਵਿਆ ਜੋਤੀ ਜਾਗ੍ਰਤੀ ਸੰਸਥਾਨ ਸ਼ਾਖਾ ਕਪੂਰਥਲਾ ਦੇ ਅੰਦਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ...

ਦਿਵਿਆ ਜੋਤੀ ਜਾਗ੍ਰਤੀ ਸੰਸਥਾਨ ਸ਼ਾਖਾ ਕਪੂਰਥਲਾ ਦੇ ਅੰਦਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਕੀਤਾ ਗਿਆ ਸਮਾਗਮ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਦਿਵਿਆ ਜੋਤੀ ਜਾਗ੍ਰਤੀ ਸੰਸਥਾਨ ਸ਼ਾਖਾ ਕਪੂਰਥਲਾ ਦੇ ਅੰਦਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਸਮਾਗਮ ਕੀਤਾ ਗਿਆ ਜਿਸ ਦੇ ਅੰਦਰ ਆਪਣੇ ਵਿਚਾਰ ਪੇਸ਼ ਕਰਦਿਆਂ ਹੋਇਆਂ ਆਸ਼ੁਤੋਸ਼ ਮਹਾਰਾਜ ਜੀ ਦੀ ਸੇਵਕਾ ਸਾਧਵੀ ਨਿਧੀ ਭਾਰਤੀ ਜੀ ਨੇ ਦੱਸਿਆ ਸਾਹੇ ਸ਼ਹਿਨਸ਼ਾਹ ਬਾਦਸ਼ਾਹ ਦਰਵੇਸ਼ ਸਰਬੰਸ ਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਨੇ ਜੋ ਅਮਰ ਅਤੇ ਲਸਾਨੀ ਸ਼ਹੀਦੀਆਂ ਦਿੱਤੀਆਂ ਉਹਨਾਂ ਦੀ ਉਦਾਹਰਨ ਵਿਸ਼ਵ ਭਰ ਦੇ ਸਮੁੱਚੇ ਇਤਿਹਾਸ ਵਿੱਚ ਕਿਧਰੇ ਵੀ ਦੇਖਣ ਨੂੰ ਨਹੀਂ ਮਿਲਦੀ। ਸਾਹਿਬਜ਼ਾਦਾ ਅਜੀਤ ਸਿੰਘ ਅਤੇ ਜੁਝਾਰ ਸਿੰਘ ਸਮੇਤ 40 ਸਿੰਘਾਂ ਨੇ ਦੁਸ਼ਮਣ ਦੀਆਂ ਲੱਖਾਂ ਗਿਣਤੀ ਦੀਆਂ ਫੌਜਾਂ ਨਾਲ ਯੁੱਧ ਕਰਕੇ ਉਨਾਂ ਨੂੰ ਲੋਹੇ ਦੇ ਚਣੇ ਚਬਾ ਦਿੱਤੇ ਇਸੇ ਹੀ ਤਰ੍ਹਾਂ ਸਰਹੰਦ ਦੀ ਕੰਧ ਵਿੱਚ ਦੋ ਨਿੱਕੀਆਂ ਜਿਹੀਆਂ ਮਾਸੂਮ ਜਿੰਦੜੀਆਂ ਨੇ ਬੇਮਿਸਾਲ ਵੱਡਾ ਸਾਕਾ ਕਰਕੇ ਇਤਿਹਾਸ ਵਿੱਚ ਇੱਕ ਅਨੋਖਾ ਮੀਲ ਪੱਥਰ ਸਥਾਪਿਤ ਕਰ ਦਿੱਤਾ।ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਧਰਮ ਦੀ ਰੱਖਿਆ ਲਈ ਆਪਣਾ ਆਪ ਕੁਰਬਾਨ ਕਰ ਦਿੱਤਾ ਇਸੇ ਪਰੰਪਰਾ ਨੂੰ ਕਾਇਮ ਰੱਖਦਿਆਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਮੁੱਚਾ ਪਰਿਵਾਰ ਹੀ ਧਰਮ ਦੇ ਲੇਖੇ ਲਗਾ ਦਿੱਤਾ ਇਸ ਲਈ ਦਸਵੇਂ ਪਾਤਸ਼ਾਹ ਦੇ ਚਾਰੇ ਸਾਹਿਬਜ਼ਾਦਿਆਂ ਇਤਿਹਾਸ ਵਿੱਚ ਇੱਕ ਅਨੋਖਾ ਮੇਲ ਪੱਤਰ ਸਥਾਪਿਤ ਕਰ ਦਿੱਤਾ।

Advertisements

ਸਾਹਿਬਜ਼ਾਦਿਆਂ ਨੇ ਮੌਤ ਦੇ ਡਰ ਅਤੇ ਜ਼ਿੰਦਗੀ ਦੇ ਸੁੱਖਾਂ ਦੇ ਲਾਲਚ ਨੂੰ ਤਿਆਗਦੇ ਹੋਏ ਅਡੋਲ ਰਹਿ ਕੇ ਜਿਸ ਤਰ੍ਹਾਂ ਕੁਰਬਾਨੀਆਂ ਦਿੱਤੀਆਂ ਦੁਨੀਆਂ ਦੇ ਇਤਿਹਾਸ ਵਿੱਚ ਇਸ ਵਰਗੀ ਕੋਈ ਹੋਰ ਉਦਾਹਰਣ ਕਿਸੇ ਵਿਦਵਾਨ ਦਾ ਕਹਿਣਾ ਹੈ ਕਿ ਸੰਸਾਰ ਅੰਦਰ ਉਹ ਕੌਮਾਂ ਕਦੇ ਵੀ ਜਿੰਦਾ ਨਹੀਂ ਰਹਿ ਸਕਦੀਆਂ ਜਿੰਨਾਂ ਵਿੱਚ ਕੁਰਬਾਨੀ ਕਰਨ ਦਾ ਜਜ਼ਬਾ ਨਹੀਂ ਹੁੰਦਾ ਜਿੰਨਾ ਕੌਮਾਂ ਕੋਲ ਦੇਸ਼ ਧਰਮ ਤੇ ਮਾਨਵਤਾ ਦੀ ਰੱਖਿਆ ਕਰਨ ਵਾਲਾ ਕੁਰਬਾਨੀਆਂ ਦੇ ਇਤਿਹਾਸ ਹੁੰਦਾ ਹੈ। ਉਹ ਇਸ ਸੰਸਾਰ ਅੰਦਰ ਸੂਰਜ ਵਾਂਗ ਚਮਕਦੀਆਂ ਰਹਿੰਦੀਆਂ ਹਨ। ਪਰੰਤੂ ਇਹ ਇਤਿਹਾਸ ਦੀਆਂ ਸ਼ਹਾਦਤਾਂ ਕੇਵਲ ਮਾਤਰ ਨਮਨ ਕਰਨ ਦੇ ਲਈ ਨਹੀਂ ਬਲਕਿ ਅੱਜ ਦੀ ਯੁਵਾ ਪੀੜੀ ਦੇ ਲਈ ਇੱਕ ਬਹੁਤ ਜੀਵੰਤ ਪ੍ਰੇਰਨਾ ਹਨ।ਪਰੰਤੂ ਇਹ ਇਤਿਹਾਸ ਦੀਆਂ ਸ਼ਹਾਦਤਾਂ ਕੇਵਲ ਮਾਤਰ ਨਮਨ ਕਰਨ ਦੇ ਲਈ ਨਹੀਂ ਬਲਕਿ ਅੱਜ ਦੀ ਯੁਵਾ ਪੀੜੀ ਦੇ ਲਈ ਇੱਕ ਬਹੁਤ ਵੱਡੀ ਪ੍ਰੇਰਨਾ ਹਨ ਸੰਸਾਰ ਦੇ ਸੁੱਖਾਂ ਦਾ ਤਿਆਗ ਕਰਦਿਆਂ ਹੋਇਆਂ ਦੇਸ਼ ਕੌਮ ਦੇ ਮਾਣ ਦੀ ਖਾਤਿਰ ਅਡਿਗ ਹੋ ਕੇ ਮੌਤ ਨੂੰ ਹੱਸ ਕੇ ਗਲੇ ਲਗਾ ਲੈਣਾ ਇਹ ਸੂਰਮਿਆਂ ਦੇ ਗੁਣ ਹੋਇਆ ਕਰਦੇ ਹਨ। ਮਨੁੱਖੀ ਆਜ਼ਾਦੀ ਦੇ ਹੱਕਾਂ ਦੀ ਰਾਖੀ ਲਈ ਕੀਤੇ ਗਏ ਇਸ ਮਹਾਨ ਤਿਆਗ ਤੇ ਬਲਿਦਾਨ ਦੀ ਯਾਦ ਹਮੇਸ਼ਾ ਮਨੁੱਖਤਾ ਦੇ ਹਿਰਦੇ ਵਿੱਚ ਤਾਜ਼ਾ ਰਹੇਗੀ ਲਾਸਾਨੀ ਸ਼ਹਾਦਤ ਦੇ ਅੱਗੇ ਇਹ ਸਿਰ ਹਮੇਸ਼ਾ ਝੁਕਦਾ ਰਹੇਗਾ।

LEAVE A REPLY

Please enter your comment!
Please enter your name here