Tuesday, October 13, 2026
Home Latest ਸ਼ਰਧਾਲੂਆਂ ਨਾਲ ਭਰੀ ਬੱਸ ਹੋਈ ਹਾਦਸੇ ਦਾ ਸ਼ਿਕਾਰ, 4 ਦੀ ਮੌਤ, 25...

ਸ਼ਰਧਾਲੂਆਂ ਨਾਲ ਭਰੀ ਬੱਸ ਹੋਈ ਹਾਦਸੇ ਦਾ ਸ਼ਿਕਾਰ, 4 ਦੀ ਮੌਤ, 25 ਜ਼ਖਮੀ

ਆਂਧਰਾ ਪ੍ਰਦੇਸ਼ (ਦ ਸਟੈਲਰ ਨਿਊਜ਼)। ਆਂਧਰਾ ਪ੍ਰਦੇਸ਼ ਦੇ ਗੰਗਾਸਾਗਰਮ ਨਜ਼ਦੀਕ ਇੱਕ ਨਿੱਜੀ ਟਰੈਵਲ ਬੱਸ ਵੱਲੋਂ ਸੜਕ ਕਿਨਾਰੇ ਖੜੇ ਟਿੱਪਰ ਨਾਲ ਟਕਰਾ ਕੇ ਪਲਟਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਦਸੇ ਦੌਰਾਨ 4 ਦੀ ਮੌਤ ਹੋ ਗਈ ਤੇ 25 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਕਿ ਬੱਸ ਸ਼ਰਧਾਲੂਆਂ ਨੂੰ ਲੈ ਕੇ ਤ੍ਰਿਚੀ ਤੋਂ ਤਿਰੂਪਤੀ ਜਾ ਰਹੀ ਸੀ ਤੇ ਜਦੋਂ ਬੱਸ ਸਵਾਰ ਸ਼ਰਧਾਲੂ ਤਿਰੂਪਤੀ ਤੋਂ ਮੰਦਰ ਵਿੱਚ ਪੂਜਾ ਕਰਕੇ ਵਾਪਸ ਆ ਰਹੇ ਸਨ ਤਾਂ ਬੱਸ ਸੜਕ ਕਿਨਾਰੇ ਖੜੇ ਟਿੱਪਰ ਨਾਲ ਟਕਰਾ ਕੇ ਪਲਟ ਗਈ।

Advertisements

ਹਾਦਸੇ ਦੌਰਾਨ 4 ਸ਼ਰਧਾਲੂਆਂ ਦੀ ਮੌਤ ਹੋ ਗਈ ਤੇ 25 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਘਟਨਾ ਦੀ ਸੂਚਨਾ ਮਿਲਣ ਤੇ ਪੁਲਿਸ ਟੀਮ ਮੌਕੇ ਤੇ ਪਹੁੰਚ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਜਿੱਥੇ ਕਿ ਉਹਨਾਂ ਦੀ ਹਾਲਤ ਨਾਜੁਕ ਦੱਸੀ ਜਾ ਰਹੀ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here