Saturday, October 24, 2026
Home Latest ਭਤੀਜੇ ਨੇ ਚਾਚੇ ਦੇ ਪਰਿਵਾਰ ਤੇ ਕੀਤਾ ਹਮਲਾ, 2 ਮਾਸੂਮਾਂ ਦੀ ਮੌਤ,...

ਭਤੀਜੇ ਨੇ ਚਾਚੇ ਦੇ ਪਰਿਵਾਰ ਤੇ ਕੀਤਾ ਹਮਲਾ, 2 ਮਾਸੂਮਾਂ ਦੀ ਮੌਤ, 2 ਜ਼ਖਮੀ  

ਉੱਤਰ ਪ੍ਰਦੇਸ਼ (ਦ ਸਟੈਲਰ ਨਿਊਜ਼)। ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਇੱਕੋ ਪਰਿਵਾਰ ਦੇ 4 ਜੀਆਂ ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ 2 ਮਾਸੂਮ ਬੱਚੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਪਤੀ ਪਤਨੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਮ੍ਰਿਤਕ ਬੱਚੀਆਂ ਦੀ ਪਹਿਚਾਣ ਸ੍ਰਿਸ਼ਟੀ ਉਮਰ 12 ਸਾਲਾਂ ਤੇ ਵਿੱਧੀ ਉਮਰ 6 ਸਾਲਾਂ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਛੋਟੇ ਲਾਲ ਜੋ ਕਿ ਆਪਣੇ ਪਰਿਵਾਰ ਨਾਲ ਕੋਤਵਾਲੀ ਚਾਂਦਪਾ ਇਲਾਕੇ ਦੇ ਪਿੰਡ ਮਿਤਾਈ ਵਿੱਚ ਰਹਿੰਦਾ ਹੈ ਤੇ ਉਹ ਸਥਿਤ ਜਵਾਹਰ ਇੰਟਰ ਕਾਲਜ ਵਿੱਚ ਪ੍ਰੋਫ਼ੈਸਰ ਵਜੋਂ ਕੰਮ ਕਰਦਾ ਹੈ ਤੇ ਇਸ ਦੌਰਾਨ ਜਦੋ ਦੇਰ ਰਾਤ ਸਾਰੇ ਪਰਿਵਾਰਕ ਮੈਬਰ ਸੁੱਤੇ ਪਏ ਸਨ ਤਾਂ ਛੋਟੇ ਲਾਲ ਦੇ ਭਤੀਜੇ ਨੇ ਉਸਦੇ ਪਰਿਵਾਰ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ।

Advertisements

ਇਸ ਦੌਰਾਨ ਉਸ ਦੀਆਂ 2 ਮਾਸੂਮ ਲੜਕੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦੋਵੇਂ ਪਤੀ ਪਤਨੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜੇ ਵਿੱਚ ਲੈ ਕੇ ਜ਼ਖਮੀਆਂ ਨੂੰ ਇਲਾਜ਼ ਲਈ  ਹਸਪਤਾਲ ਦਾਖਲ ਕਰਵਾਇਆ ਜਿੱਥੇ ਕਿ ਉਹਨਾਂ ਦਾ ਇਲਾਜ਼ ਚੱਲ ਰਿਹਾ ਹੈ।

LEAVE A REPLY

Please enter your comment!
Please enter your name here