ਜਵਾਹਰ ਨਵੋਦਿਆ ਵਿਦਿਆਲਾ: 5 ਅਪ੍ਰੈਲ ਤੱਕ ਆਨਲਾਈਨ ਭਰੇ ਜਾ ਸਕਦੇ ਹਨ ਬਿਨੈਪੱਤਰ

jawahar navodya vidalya falahi

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜਵਾਹਰ ਨਵੋਦਿਆ ਵਿਦਿਆਲਾ, ਫਲਾਹੀ ਦੇ ਪ੍ਰਿੰਸੀਪਲ ਹਰਜੀਤ ਸਿੰਘ ਨੇ ਦੱਸਿਆ ਕਿ ਸੈਸ਼ਨ (2018-19) ਲਈ ਨੌਵੀ ਜਮਾਤ ਵਿੱਚ ਦਾਖ਼ਲੇ ਲਈ ਕਰਵਾਈ ਜਾਣ ਵਾਲੀ ਚੋਣ ਪ੍ਰੀਖਿਆ ਲਈ 1 ਮਾਰਚ ਤੋਂ 5 ਅਪ੍ਰੈਲ 2018 ਤੱਕ ਆਨ-ਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।

Advertisements

ਉਨ•ਾਂ ਦੱਸਿਆ ਕਿ ਉਮੀਦਵਾਰ ਚੋਣ ਪ੍ਰੀਖਿਆ ਵਿੱਚ ਦਾਖ਼ਲੇ ਲਈ ਆਪਣੇ ਬਿਨੈਪੱਤਰ www.nvshq.org ‘ਤੇ ਭੇਜ ਸਕਦੇ ਹਨ। ਚੋਣ ਪ੍ਰੀਖਿਆ 19 ਮਈ, 2018 ਦਿਨ ਸ਼ਨੀਵਾਰ ਨੂੰ ਹੋਵੇਗੀ। ਇਸ ਚੋਣ ਪ੍ਰੀਖਿਆ ਲਈ ਜ਼ਿਲ•ੇ ਦੇ ਕਿਸੇ ਵੀ ਸਰਕਾਰੀ ਜਾਂ ਮਾਨਤਾ ਪ੍ਰਾਪਤ ਸਕੂਲ ਦੇ ਅੱਠਵੀਂ ਜਮਾਤ ਵਿੱਚ ਪੜ•ਦੇ ਵਿਦਿਆਰਥੀ ਯੋਗ ਹੋਣਗੇ।

ਉਨ•ਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਸਕੂਲ ਦੀ ਵੈਬਸਾਈਟ www.jnvhoshiarpur.in ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here