
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਰੂ ਨੰਗਲ ਦੇ ਸੱਤ ਖਿਡਾਰੀਆਂ ਨੇ ਚਾਰ ਗੋਲਡ, ਦੋ ਸਿਲਵਰ ਅਤੇ ਇੱਕ ਬਰੋਜ ਮੈਡਲ ਜਿੱਤ ਕੇ ਇਤਿਹਾਸ ਰਚਿਆ। ਕਰਾਟੇ ਦੇ ਬਲਾਕ ਲੈਵਲ ਦੇ ਟੂਰਨਾਮੈਂਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਸੀ ਕਲਾਂ ਵਿਖੇ ਕਰਵਾਏ ਗਏ ਜਿਸ ਵਿੱਚ ਕੋਮਲ, ਪਰਮਿੰਦਰ, ਚਰਨਜੀਤ ਕੌਰ ਅਤੇ ਸਿਮਰਨ ਨੇ ਗੋਲਡ ਮੈਡਲ ਜਿਤਿਆ।

ਬਫਨੀਕ ਅਤੇ ਹਰਪ੍ਰੀਤ ਨੇ ਸਿਲਵਰ ਅਤੇ ਗਗਨਦੀਪ ਕੌਰ ਨੇ ਬਰੋਜ ਮੈਡਲ ਜਿੱਤਿਆ। ਸਕੂਲ ਪਹੁੰਚਣ ਤੇ ਇਹਨਾਂ ਸਾਰੇ ਖਿਡਾਰੀਆਂ ਦਾ ਨਿੱਘਾ ਸਵਾਗਤ ਕਰਦੇ ਹੋਏ ਪ੍ਰਿੰਸੀਪਲ ਸ਼੍ਰੀ ਸ਼ੈਲੇਂਦਰ ਠਾਕੁਰ ਜੀ ਨੇ ਸ਼ਾਬਾਸ਼ ਦਿੱਤੀ ਅਤੇ ਇਹਨਾਂ ਬੱਚਿਆਂ ਨੂੰ ਟਰੈਕ ਸੂਟ ਦੇ ਕੇ ਸਨਮਾਨਿਤ ਕੀਤਾ। ਸਕੂਲ ਦੇ ਖੇਡ ਇੰਚਾਰਜ ਲੈਕਚਰਾਰ ਸੁਰਜੀਤ ਸਿੰਘ ਨੇ ਇਹਨਾਂ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਦੱਸਿਆ ਕਿ ਸਾਰੇ ਗੋਲਡ ਮੈਡਲਿਸਟ ਬੱਚੇ ਹੁਣ ਜ਼ਿਲ੍ਹਾ ਕਰਾਟੇ ਟੂਰਨਾਮੈਂਟ ਦੇ ਵਿੱਚ ਭਾਗ ਲੈਣਗੇ।












