Sunday, October 11, 2026
Home Crime ਢੱਕੋਵਾਲ ‘ਚ ਨੌਜਵਾਨ ਤੇ ਹਮਲਾ, ਸਾਬਕਾ ਸਰਪੰਚ ਤੇ ਉਸਦੇ ਸਾਥੀਆਂ ਤੇ ਮਾਮਲਾ...

ਢੱਕੋਵਾਲ ‘ਚ ਨੌਜਵਾਨ ਤੇ ਹਮਲਾ, ਸਾਬਕਾ ਸਰਪੰਚ ਤੇ ਉਸਦੇ ਸਾਥੀਆਂ ਤੇ ਮਾਮਲਾ ਦਰਜ਼

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡ ਢੱਕੋਵਾਲ ਵਿੱਚ ਇੱਕ ਨੌਜਵਾਨ ਤੇ ਕੁੱਝ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ। ਜਿਸ ਤੋਂ ਬਾਅਦ ਜ਼ਖ਼ਮੀ ਹਾਲਤ ਵਿੱਚ ਓਂਕਾਰ ਸਿੰਘ ਨੂੰ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪੀੜਿਤ ਪਰਿਵਾਰ ਨੇ ਸਾਬਕਾ ਸਰਪੰਚ ਸਮੇਤ 5 ਸਾਥੀਆਂ ਤੇ ਹਮਲੇ ਦਾ ਆਰੋਪ ਲਗਾਇਆ ਹੈ। ਜਾਣਕਾਰੀ ਦਿੰਦੇ ਹੋਏ ਜ਼ਖ਼ਮੀ ਨੌਜਵਾਨ ਓਂਕਾਰ ਸਿੰਘ ਨੇ ਦੱਸਿਆ ਕਿ ਉਹ ਹੁਸ਼ਿਆਰਪੁਰ ਨੇ ਇੱਕ ਨਿੱਜੀ ਸਟੋਰ ਵਿੱਚ ਕੰਮ ਕਰਦਾ ਹੈ ਅਤੇ ਜਦੋਂ ਉਹ ਆਪਣੇ ਸਾਥੀਆਂ ਨਾਲ ਜਾ ਰਿਹਾ ਸੀ ਤਾਂ ਇਸ ਦੌਰਾਨ ਕਥਿਤ ਤੌਰ ਤੇ ਮਨਦੀਪ ਸਿੰਘ ਅਤੇ ਉਸਦੀ ਪਤਨੀ ਇੰਦਰਜੀਤ ਕੌਰ ਨੇ ਆਪਣੇ ਹੋਰਨਾਂ ਸਾਥੀਆਂ ਨਾਲ ਮਿਲ ਕੇ ਸਾਜਿਸ਼ ਦੇ ਤਹਿਤ ਤੇਜਧਾਰ ਹਥਿਆਰਾਂ ਨਾਲ ਉਸ ਤੇ ਹਮਲਾ ਕਰ ਦਿੱਤਾ।

Advertisements

ਉਹਨਾਂ ਦੱਸਿਆ ਕਿ ਸਰਪੰਚੀ ਦੀ ਚੋਣ ਹਾਰਨ ਕਾਰਨ ਉਕਤ ਧਿਰ ਵੱਲੋਂ ਰੰਜ਼ਿਸ਼ ਰੱਖੀ ਗਈ ਸੀ, ਜਿਸ ਕਾਰਨ ਉਕਤ ਧਿਰ ਨੇ ਜਾਨਲੇਵਾ ਹਮਲੇ ਨੂੰ ਅੰਜਾਮ ਦਿੱਤਾ ਹੈ। ਉਹਨਾਂ ਦੱਸਿਆ ਕਿ ਪੰਚਾਇਤ ਚੋਣ ਵਿੱਚ ਉਸਦੀ (ਓਂਕਾਰ ਸਿੰਘ) ਦੀ ਚਾਚੀ ਨੇ ਜਿੱਤ ਹਾਸਿਲ ਕੀਤੀ ਸੀ। ਇਸ ਮਾਮਲੇ ਪੁਲਿਸ ਨੇ ਕਿਹਾ ਕਿ ਉਕਤ ਆਰੋਪੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਲਦ ਆਰੋਪੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

LEAVE A REPLY

Please enter your comment!
Please enter your name here