Saturday, October 17, 2026
Home Latest ਸ਼ਾਦੀ ਰਾਮ ਸ਼ੀਤਲ ਦੀ ਅੰਤਿਮ ਅਰਦਾਸ 12 ਨੂੰ

ਸ਼ਾਦੀ ਰਾਮ ਸ਼ੀਤਲ ਦੀ ਅੰਤਿਮ ਅਰਦਾਸ 12 ਨੂੰ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ-ਗੌਰਵ ਮੜੀਆ। ਵਾਲਮੀਕਿ ਸਮਾਜ ਦੇ ਸੀਨੀਅਰ ਅਤੇ ਟਕਸਾਲੀ ਆਗੂ ਸ਼ਾਦੀ ਰਾਮ ਸ਼ੀਤਲ ਦਾ 27 ਜਨਵਰੀ ਦਿਨ ਸੋਮਵਾਰ ਨੂੰ  ਸਵਰਗਵਾਸ ਹੋ ਗਿਆ ਸੀ ਉਹਨਾਂ ਦੀ ਆਤਮਿਕ  ਸ਼ਾਂਤੀ ਲਈ ਰੱਖੀ ਅੰਤਿਮ ਅਰਦਾਸ  ਮਿਤੀ 12 ਫਰਵਰੀ ਦਿਨ ਬੁੱਧਵਾਰ ਨੂੰ ਦੁਪਹਿਰ 1 ਤੋਂ 2 ਵਜੇ ਤਕ ਸਨਾਤਨ ਧਰਮ ਸਭਾ ਮੰਦਿਰ,ਅੰਮ੍ਰਿਤਸਰ ਰੋਡ ਕਪੂਰਥਲਾ ਵਿਖੇ ਹੋਵੇਗੀ।

Advertisements

ਜਿਕਰਯੋਗ ਹੈ ਕਿ ਸ਼ਾਦੀ ਰਾਮ ਸ਼ੀਤਲ ਦੀ ਸਾਰੀ ਜਿੰਦਗੀ ਸਮਾਜ ਸੇਵਾ ਨੂੰ ਸਮਰਪਿਤ ਸੀ ਉਹ ਆਪਣੀ ਆਵਾਜ਼ ਬੇਬਾਕੀ ਅਤੇ ਹਿੰਮਤ ਨਾਲ ਬੁਲੰਦ ਰੱਖਦੇ ਸਨ ਗਰੀਬ ਵਰਗ ਅਤੇ ਐਸ ਸੀ ਸਮਾਜ ਲਈ ਓਹਨਾ ਨੇ ਵੱਧ ਚੜਕੇ ਸਾਰੀ ਉਮਰ ਤਨਦੇਹੀ ਨਾਲ ਕੰਮ ਕੀਤਾ ਉਹ ਆਪਣੇ ਪਿੱਛੇ ਹੱਸਦਾ ਖੇਡਦਾ ਅਤੇ ਕਾਮਯਾਬੀ ਦੀ ਬੁਲੰਦੀਆਂ ਤੇ ਪੁਜਿਆ ਪਰਿਵਾਰ ਛੱਡਕੇ ਇਸ ਰੂਹਾਨੀ ਸੰਸਾਰ ਤੋਂ ਰੁਖਸਤ ਹੋ ਗਏ ਹਨ

LEAVE A REPLY

Please enter your comment!
Please enter your name here