Friday, October 23, 2026
Home Latest ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਕਪੂਰਥਲਾ ਵਿਖੇ ਕੱਢੀ ਗਈ ਨੌਵੀਂ ਸੰਧਿਆ ਫੇਰੀ

ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਕਪੂਰਥਲਾ ਵਿਖੇ ਕੱਢੀ ਗਈ ਨੌਵੀਂ ਸੰਧਿਆ ਫੇਰੀ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਅਤੇ ਕਪੂਰਥਲਾ ਸ਼ਹਿਰ ਦੇ ਸਹਿਯੋਗ ਨਾਲ ਸ਼ਾਲੀਮਾਰ ਬਾਗ ਦੇ ਅੰਦਰ ਸ਼੍ਰੀਮਦ ਭਾਗਵਤ ਕਥਾ ਸਪਤਾਹ ਗਿਆਨ ਯੱਗ ਕਰਵਾਇਆ ਜਾ ਰਿਹਾ ਹੈ। ਇਹ ਕਥਾ 29 ਮਾਰਚ ਤੋਂ 4 ਅਪ੍ਰੈਲ ਤੱਕ ਸ਼ਾਮ 7:00 ਵਜੇ ਤੋਂ ਰਾਤ 10:00 ਵਜੇ ਤੱਕ ਹੋਵੇਗੀ। ਇਹ ਕਥਾ ਸੰਸਥਾ ਦੇ ਪ੍ਰੋਜੈਕਟ “ਮੰਥਨ” ਸੰਪੂਰਨ ਵਿਕਾਸ ਕੇਂਦਰ ਨੂੰ ਸਮਰਪਿਤ ਹੋਵੇਗੀ। ਇਸਦੇ ਅੰਤਰਗਤ ਸੰਸਥਾਨ ਸਕੂਲ ਚਲਾਏ ਜਾ ਰਹੇ ਹਨ। ਇਸ ਸਬੰਧੀ ਸੰਧਿਆ ਫੇਰੀਆਂ ਕੱਢੀਆਂ ਜਾ ਰਹੀਆਂ ਹਨ। ਸ਼੍ਰੀ ਨੀਲਕੰਠ ਮੰਦਰ, ਅਰਬਨ ਅਸਟੇਟ ਤੋਂ ਨੌਵੀਂ ਸੰਧਿਆ ਫੇਰੀ ਕੱਢੀ ਗਈ। ਜਿਸ ਦਾ ਉਦਘਾਟਨ ਸਵਾਮੀ ਸਜਨਾਨੰਦ, ਸਵਾਮੀ ਗੁਰਦੇਵਾ ਨੰਦ ਜੀ, ਸਾਧਵੀ ਗੁਰਪ੍ਰੀਤ ਭਾਰਤੀ ਜੀ ਐਡਵੋਕੇਟ ਪੀ.ਕੇ. ਤੁਲੀ ਜੀ (ਪ੍ਰਧਾਨ, ਸ਼੍ਰੀ ਨੀਲਕੰਠ ਮੰਦਿਰ) ਅਤੇ ਸਾਰੇ ਕਮੇਟੀ ਮੈਂਬਰਾਂ ਵੱਲੋਂ ਨੇ ਨਾਰੀਅਲ ਤੋੜ ਕੇ ਠਾਕੁਰ ਜੀ ਦੀ ਵਿਧੀਵਤ ਪੂਜਾ ਅਰਚਨਾ ਨਾਲ ਕੀਤੀ।

Advertisements

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਾਧਵੀ ਗੁਰਪ੍ਰੀਤ ਭਾਰਤੀ ਨੇ ਕਿਹਾ ਕਿ ਜਦੋਂ ਵੀ ਸਮਾਜ ਵਿੱਚ ਦੁਸਟ ਵਿਰਤੀਆਂ ਵਧ ਜਾਂਦੀਆਂ ਹਨ ਉਦੋਂ ਉਦੋਂ ਦੁਸਟਾਂ ਦਾ ਨਾਸ਼ ਕਰਨ ਲਈ, ਭਗਤਾਂ ਦਾ ਕਲਿਆਣ ਕਰਨ ਭਗਵਾਨ ਅਵਤਾਰ ਧਾਰਨ ਕਰਦੇ ਹਨ ਅਤੇ ਅਨੇਕਾਂ ਲੀਲਾਵਾਂ ਕਰਦੇ ਹਨ। ਇਹ ਸ਼੍ਰੀਮਦ ਭਾਗਵਤ ਕਥਾ ਸਪਤਾਹ ਗਿਆਨ ਯੱਗ ਜਨਮਾਨਸ ਨੂੰ ਇਨ੍ਹਾਂ ਬ੍ਰਹਮ ਲੀਲਾਂਵਾਂ ਤੋਂ ਜਾਣੂ ਕਰਵਾਏਗੀ। ਸੰਧਿਆ ਫੇਰੀ ਵਿੱਚ ਜੀਤ ਥਰੇਜਾ, ਵਿਕਾਸ ਪੁਰੀ, ਪ੍ਰਦੀਪ ਕੰਗ, ਅਮਰਜੀਤ ਅਰੋੜਾ, ਰਾਜੂ, ਕਮਲ ਰਾਵਲ, ਸੰਜੀਵ ਸ਼ਰਮਾ, ਦੀਪਕ ਗਰੋਵਰ, ਰੋਹਿਤ ਅਰੋੜਾ, ਸਿਮਰਨ ਕੰਗ, ਅਲਕਾ, ਅਸ਼ੀਸ਼ ਕੁੰਦਰਾ, ਵੰਦਨਾ, ਟੀਨਾ, ਗੀਤਾ ਸ਼ਰਮਾ, ਸੁਖਦੀਪ ਮੁਲਤਾਨੀ, ਗੁਰਵਿੰਦਰ ਕੌਰ, ਸੁਮਨ ਗਰੋਵਰ, ਪਰਮਜੀਤ ਸ਼ਰਮਾ, ਡਾ. ਤਨਵੀ, ਕਰਨ ਸ਼ਰਮਾ, ਸੰਧਿਆ ਫੇਰੀ ਵਿਚ ਸ਼ਾਮਲ ਰਹੇ। ਇਲਾਕਾ ਨਿਵਾਸੀਆਂ ਨੇ ਫੁੱਲਾਂ ਦੀ ਵਰਖਾ ਕਰਕੇ ਸੰਧਿਆ ਫੇਰੀ ਦਾ ਸਵਾਗਤ ਕੀਤਾ। ਸਾਰੇ ਭਗਤ ਕ੍ਰਿਸ਼ਨ ਧੁਨ ਉੱਤੇ ਝੂਮਦੇ ਨਜ਼ਰ ਆਏ।

LEAVE A REPLY

Please enter your comment!
Please enter your name here