
ਮੋਗਾ (ਦ ਸਟੈਲਰ ਨਿਊਜ਼)। ਮੋਗਾ ਵਿੱਚ ਇੱਕ ਕਾਰ ਤੇ ਐਕਟਿਵਾ ਵਿਚਾਲੇ ਟੱਕਰ ਕਾਰਨ ਪਤੀ-ਪਤਨੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾਂ ਦੀ ਪਹਿਚਾਣ ਬਲਕਾਰ ਸਿੰਘ ਉਮਰ 32 ਸਾਲਾਂ ਤੇ ਉਸਦੀ ਪਤਨੀ ਲਵਜੀਤ ਕੌਰ ਉਮਰ 27 ਸਾਲਾਂ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਪਤੀ ਪਤਨੀ ਬਜਾਰ ਤੋਂ ਖ਼ਰੀਦਦਾਰੀ ਕਰਕੇ ਵਾਪਸ ਘਰ ਆ ਰਹੇ ਸਨ ਤੇ ਇਸ ਦੌਰਾਨ ਜਦੋਂ ਉਹ ਘੱਲ ਕਲਾਂ ਤੋਂ ਡਰੋਲੀ ਦੇ ਵਿਚਕਾਰ ਪਟਰੌਲ ਪੰਪ ਨਜ਼ਦੀਕ ਪਹੁੰਚੇ ਤਾਂ ਅਚਾਨਕ ਪਿੱਛੇ ਤੋਂ ਆ ਰਹੀ ਫੋਰਡ ਗੱਡੀ ਨੇ ਉਹਨਾਂ ਨੂੰ ਫੇਟ ਮਾਰ ਦਿੱਤੀ।

ਟੱਕਰ ਇੰਨੀ ਕੁ ਭਿਆਨਕ ਸੀ ਕਿ ਪਤਨੀ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਉਸਦੇ ਪਤੀ ਦੀ ਹਸਪਤਾਲ ਵਿਖੇ ਮੌਤ ਹੋ ਗਈ। ਦੋਵਾਂ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰਕ ਮੈਬਰਾਂ ਵਿੱਚ ਸੋਂਗ ਦੀ ਲਹਿਰ ਪੈਦਾ ਹੋ ਗਈ।












