Saturday, October 17, 2026
Home Latest ਨਿਊ ਇੰਡੀਆ ਸਹਿਕਾਰੀ ਬੈਂਕ ਦੇ ਮੈਨੇਜ਼ਰ ਤੇ ਕਥਿਤ ਤੌਰ ਤੇ 122 ਕਰੋੜ...

ਨਿਊ ਇੰਡੀਆ ਸਹਿਕਾਰੀ ਬੈਂਕ ਦੇ ਮੈਨੇਜ਼ਰ ਤੇ ਕਥਿਤ ਤੌਰ ਤੇ 122 ਕਰੋੜ ਦਾ ਘਪਲਾ ਕਰਨ ਦੇ ਆਰੋਪ

ਮਹਾਰਾਸ਼ਟਰ (ਦ ਸਟੈਲਰ ਨਿਊਜ਼)। ਮਹਾਰਾਸ਼ਟਰ ਦੇ ਮੁੰਬਈ ਵਿੱਚ ਨਿਊ ਇੰਡੀਆ ਸਹਿਕਾਰੀ ਬੈਂਕ ਦੇ ਸਾਬਕਾ ਜਨਰਲ ਮੈਨੇਜਰ ਦੁਆਰਾ ਬੈਂਕ ਦੀ ਤਿਜੋਰੀ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸਾਬਕਾ ਜਨਰਲ ਮੈਨੇਜਰ ਹਿਤੇਸ਼ ਪ੍ਰਵੀਨਚੰਦ ਮਹਿਤਾ ਨੇ ਬੈਂਕ ਦੇ ਖ਼ਜ਼ਾਨੇ ਵਿੱਚੋਂ ਕਥਿਤ ਤੌਰ ਤੇ 122 ਕਰੋੜ ਕਢਵਾ ਲਏ ਹਨ। ਹਿਤੇਸ਼ ਬੈਂਕ ਦਾ ਜਨਰਲ ਮੈਨੇਜਰ ਹੈ, ਉਸ ਕੋਲ ਦਾਦਰ ਅਤੇ ਗੋਰੇਗਾਓਂ ਸ਼ਾਖਾਵਾਂ ਦੀ ਜ਼ਿੰਮੇਵਾਰੀ ਸੀ। ਉਸ ਸਮੇਂ ਇਹ ਖ਼ੁਲਾਸਾ ਹੋਇਆ ਜਦੋਂ ਉਸਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਦੋਵਾਂ ਸ਼ਾਖਾਵਾਂ ਦੇ ਖ਼ਾਤਿਆਂ ਤੋਂ 122 ਕਰੋੜ ਦੀ ਧੋਖਾਧੜੀ ਕੀਤੀ। ਇਸ ਮਾਮਲੇ ਵਿੱਚ ਬੈਂਕ ਦੇ ਮੁੱਖ ਲੇਖਾ ਅਧਿਕਾਰੀ ਨੇ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਉਸਦੇ ਖਿਲਾਫ ਮਾਮਲਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Advertisements

ਇਸ ਸਬੰਧੀ ਪੁਲਿਸ ਨੇ ਦੱਸਿਆ ਕਿ ਉਹਨਾਂ ਨੂੰ ਸ਼ੱਕ ਹੈ ਕਿ ਇਸ ਮਾਮਲੇ ਵਿੱਚ ਹਿਤੇਸ਼ ਅਤੇ ਹੋਰ ਵਿਅਕਤੀ ਸ਼ਾਮਲ ਹੋ ਸਕਦੇ ਹਨ। ਇਸ ਘਪਲੇ ਤੋਂ ਬਾਅਦ ਈਓਡਬਲਯੂ ਨੇ ਬੈਂਕ ਦੇ ਜਨਰਲ ਮੈਨੇਜਰ, ਅਕਾਊਂਟੈਂਟ ਮੁਖੀ ਤੇ ਮਾਮਲੇ ਦੇ ਆਰੋਪੀ ਹਿਤੇਸ਼ ਪਟੇਲ ਨੂੰ ਸੰਮਨ ਭੇਜੇ ਹਨ। ਈਓਡਬਲਯੂ ਸੂਤਰਾਂ ਨੇ ਦੱਸਿਆ ਕਿ ਬੈਂਕ ਵਿੱਚ ਰੱਖੇ ਪੈਸੇ ਦੀ ਐਂਟਰੀ ਖ਼ਾਤਿਆਂ ਦੇ ਰਜਿਸ਼ਟਰਾਂ ਵਿੱਚ ਕੀਤੀ ਜਾਂਦੀ ਹੈ। ਜਦੋਂ ਹਿਸਾਬ-ਕਿਤਾਬ ਦੀ ਜਾਂਚ ਕੀਤੀ ਗਈ ਤਾਂ ਦੋਵਾਂ ਵਿਚਕਾਰ 122 ਕਰੋੜ ਦਾ ਅੰਤਰ ਪਾਇਆ ਗਿਆ।

LEAVE A REPLY

Please enter your comment!
Please enter your name here