Saturday, October 17, 2026
Home Latest ਸਰਕਾਰੀ ਸਕੂਲ ਘੰਟਾ ਘਰ ਵੱਲੋਂ ਕਰਵਾਏ ਗਏ ਸਾਲਾਨਾਂ ਇਨਾਮ ਵੰਡ ਸਮਾਗਮ ਨੇ...

ਸਰਕਾਰੀ ਸਕੂਲ ਘੰਟਾ ਘਰ ਵੱਲੋਂ ਕਰਵਾਏ ਗਏ ਸਾਲਾਨਾਂ ਇਨਾਮ ਵੰਡ ਸਮਾਗਮ ਨੇ ਛੱਡੀ ਵੱਖਰੀ ਹੀ ਛਾਪ: ਕੰਵਰ ਇਕਬਾਲ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਸਥਾਨਕ ਪੀ.ਐਮ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਘੰਟਾ ਘਰ ਕਪੂਰਥਲਾ ਵੱਲੋਂ ਬੱਚਿਆ ਦੀ ਸਾਲ ਭਰ ਦੀ ਕਾਰਗੁਜ਼ਾਰੀ ‘ਤੇ ਅਧਾਰਿਤ ਸਲਾਨਾ ਇਨਾਮ ਵੰਡ ਅਤੇ ਸਭਿਆਚਾਰਕ ਸਮਾਰੋਹ ਕਰਵਾਇਆ ਗਿਆ। ਜਿਸ ਵਿਚ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ ਮੈਂਬਰ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਚੰਡੀਗੜ੍ਹ (ਪੰਜਾਬ ਸਰਕਾਰ) ਅਤੇ ਮੱਸਾ ਸਿੰਘ ਸਿੱਧੂ ਸਾਬਕਾ ਜ਼ਿਲਾ ਸਿੱਖਿਆ ਅਫਸਰ ਕਪੂਰਥਲਾ ਕ੍ਰਮਵਾਰ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਸਮਾਗਮ ਦੀ ਪ੍ਰਧਾਨਗੀ ਸਕੂਲ ਪ੍ਰਿੰਸੀਪਲ ਨਵਚੇਤਨ ਸਿੰਘ, ਪੂਨਮ ਸ਼ਰਮਾ ਵਾਈਸ ਪ੍ਰਿੰਸੀਪਲ, ਸੁਖਵਿੰਦਰ ਸਿੰਘ ਡੀ ਐਮ ਸਪੋਰਟਸ ਅਤੇ ਨਰਿੰਦਰ ਕੁਮਾਰ ਲੈਕਚਰਰ ਨੇ ਕੀਤੀ। ਸਕੂਲ ਦੀਆਂ ਵਿਦਿਆਰਥਣਾਂ ਵਲੋ ਸਭਿਆਚਾਰਕ ਪ੍ਰੋਗਰਾਮ ਤਹਿਤ ਪੰਜਾਬੀ ਲੋਕ ਨਾਚ ਅਤੇ ਗੀਤਾਂ ਦੀ ਪੇਸ਼ਕਾਰੀ ਕੀਤੀ ਗਈ। ਪੜ੍ਹਾਈ ਦੇ ਖੇਤਰ ਵਿਚ ਆਰਟਸ ਗੁਰੱਪ ਦੀ ਮਿਸ ਪ੍ਰਭਜੋਤ ਕੌਰ, ਸੋਬਤਪ੍ਰੀਤ ਕੌਰ ਅਤੇ ਜਸਮੀਨ ਕੌਰ, ਸਾਇੰਸ ਗੁਰੱਪ ਵਿਚ ਮਿਸ ਗੁਰਮਹਿਕ ਕੌਰ ਅਤੇ ਮਿਸ ਹਰਲੀਨ ਕੌਰ, ਕਮਰਸ ਗੁਰੱਪ ਵਿੱਚ ਮਿਸ ਪ੍ਰਭਜੋਤ ਕੌਰ, ਵੋਕੇਸ਼ਨਲ ਗੁਰੱਪ (ਕਮਰਸ਼ੀਅਲ ਗਾਰਮੈਂਟ ਮਕਿੰਗ) ਵਿਚ ਅਰਸ਼ਦੀਪ ਕੋਰ ਅਤੇ ਮੁਸਕਾਨ, ਵੋਕੇਸ਼ਨਲ ਗੁਰੱਪ (ਫੂਡ ਪ੍ਰਜ਼ਿਰਵੇਸ਼ਨ) ਵਿੱਚ ਮਿਸ ਸਿਮਰਨਪ੍ਰੀਤ ਕੋਰ ਰੰਧਾਵਾ ਨੇ ਕ੍ਰਮਵਾਰ ਪਹਿਲਾ ਸਥਾਨ ਪ੍ਰਾਪਤ ਕੀਤਾ। 

Advertisements

ਵੱਖ-ਵੱਖ ਗਤੀਵਿਧੀਆਂ ਵਿਚ ਪ੍ਰਾਪਤੀਆ ਕਰਨ ਤੇ ਮਿਸ ਡੋਲਸੀ, ਤੱਨਵੀ, ਸੰਜਨਾ ਅਤੇ ਮਿਸ ਅਰਸ਼ਦੀਪ ਕੋਰ ਨੂੰ ਸਰਵੋਤਮ ਵਿਦਿਆਰਥਣਾਂ ਦਾ ਪੁਰਸਕਾਰ ਦਿੱਤਾ ਗਿਆ। ਸਮਾਗਮ ਦੇ ਮੁੱਖ ਆਕਰਸ਼ਣ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ ਚੈਅਰਮੈਨ ਐਸ ਐਮ ਸੀ ਕਮੇਟੀ ਵਲੋ ਬਾਕਮਾਲ ਸ਼ਾਇਰੀ ਦੀ ਬਾਤਰਨੁੰਮ ਪੇਸ਼ਕਾਰੀ ‘ਚ ਪਰੁੱਚਾ ਗੀਤ “ਮੇਰੀ ਰੀਝ ਪੁਗਾ ਦੇ ਨੀ ਅੰਮੀਏ, ਮੈਂ ਵੇਖ ਸਕਾਂ ਸੰਸਾਰ ਮਾਏਂ” ਪੇਸ਼ ਕਰ ਕੇ ਸੁਣਨ ਵਾਲਿਆਂ ਦੀਆਂ ਅੱਖਾਂ ਨਮ ਕਰ ਦਿੱਤੀਆਂ। ਅਤੇ ਨਾਲ ਹੀ ਕੰਵਰ ਇਕਬਾਲ ਸਿੰਘ ਜੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ ਵਚਨਬੱਧ ਹੈ। ਸਮਾਗਮ ਦੋਰਾਨ ਮੱਸਾ ਸਿੰਘ ਸਿੱਧੂ ਸਾਬਕਾ ਜ਼ਿਲਾ ਸਿੱਖਿਆ ਅਫਸਰ ਕਪੂਰਥਲਾ ਅਤੇ ਸਕੂਲ ਪ੍ਰਿੰਸੀਪਲ ਨਵਚੇਤਨ ਸਿੰਘ ਨੇ ਬੱਚੀਆਂ ਨੂੰ ਮਿਸ਼ਨ ਸ਼ਤ-ਪ੍ਰਤਿਸ਼ਤ ਦੇ ਤਹਿਤ ਪੜ੍ਹਾਈ ਚੰਗੀਆਂ ਵਿੱਚ ਪੁਜ਼ੀਸ਼ਨਾਂ ਹਾਸਿਲ ਕਰਨ ਲਈ ਪ੍ਰੇਰਿਤ ਕੀਤਾ। ਸਟੇਜ ਸੰਚਾਲਨ ਦੀ ਭੂਮਿਕਾ ਮੈਡਮ ਸੰਦੀਪ ਕੋਰ ਲੈਕਚਰਾਰ ਪੰਜਾਬੀ ਨੇ ਸਭਿਆਚਾਰਕ ਅਤੇ ਸਮਾਜਿਕ ਰੀਤਾਂ-ਰਵਾਜ਼ਾਂ ਨੂੰ ਦਰਸਾਉਂਦੀਆਂ ਸੱਤਰਾਂ ਰਾਂਹੀ ਬਾਖੂਬੀ ਨਿਭਾਈ। ਕੁਲਵਿੰਦਰ ਸਿੰਘ ਕੈਰੋਂ ਦੀ ਅਗਵਾਈ ਹੇਠ ਕਾਰਜਸ਼ੀਲ ਸਕੂਲ ਦੀ ਮੀਡੀਆ ਟੀਮ ਵੱਲੋ ਸਮਾਗਮ ਦੀ ਕਵਰੇਜ਼ ਮਿਸ ਦ੍ਰਿਸ਼ਟੀ , ਮਿਸ ਜਸਪ੍ਰੀਤ ਕੋਰ ਅਤੇ ਕੈਮਰਾ ਮੈਨ ਮਿਸ ਮੁਸਕਾਨ ਨੇ ਕੀਤੀ।

ਇਸ ਮੌਕੇ ਤੇ ਮਿੰਟਾ ਧੀਰ ਲੈਕਚਰਾਰ, ਅਨੁ ਭਾਰਦਵਾਜ਼ ਲੈਕਚਰਾਰ, ਗੀਤਾ ਸ਼ਰਮਾ ਲੈਕਚਰਾਰ, ਹਰਮੇਸ਼ ਕੋਰ ਲੈਕਚਰਾਰ ਵਰਿੰਦਰ ਸਹੋਤਾ ਲੈਕਚਰਾਰ, ਅਜੇ ਰਾਜਪੂਤ ਲੈਕਚਰਾਰ, ਸਰਬਜੀਤ ਕੋਰ ਲੈਕਚਰਾਰ, ਅਸ਼ਮਿੰਦਰ ਕੌਰ ਹਿੰਦੀ ਮਿਸਟ੍ਰੈਸ, ਮਮਤਾ ਸ਼ਰਮਾ ਵੋਕੇਸ਼ਨਲ ਮਿਸਟ੍ਰੈਸ, ਸ਼ਾਲਿਨੀ ਅਰੋੜਾ ਵੋਕੇਸ਼ਨਲ ਮਿਸਟ੍ਰੈਸ, ਰਮਨ ਵਾਲੀਆ ਸਾਇੰਸ ਮਿਸਟ੍ਰੈਸ, ਨਵਨੀਤ ਕੌਰ ਅੰਗਰੇਜ਼ੀ ਮਿਸਟ੍ਰੈਸ਼, ਹਰਪ੍ਰੀਤ ਕੌਰ ਗ੍ਰਹਿ ਵਿਗਆਨ ਮਿਸਟੈ੍ਰਸ, ਕੁਲਵਿੰਦਰ ਕੁਮਾਰ ਸ਼ਾਸ਼ਤਰੀ ਸੰਸਕ੍ਰਿਤ ਮਾਸਟਰ, ਅਮਨਪ੍ਰੀਤ ਕੋਰ, ਪੂਨਮ ਖੋਸਲਾ, ਬਲਵਿੰਦਰ ਕੋਰ, ਭੁਪਿੰਦਰ ਸਿੰਘ (ਕੰਪਿਊਟਰ ਅਧਿਆਪਕ) ਰਜਵੰਤ ਕੌਰ ਵੋਕੇਸ਼ਨਲ ਮਿਸਟ੍ਰੈਸ (NSQF ), ਜਗਜੀਤ ਸਿੰਘ ਪੰਜਾਬੀ ਮਾਸਟਰ ਅਤੇ ਦਵਿੰਦਰ ਸਿੰਘ ਡੀਪੀਈ ਸ਼ਾਮਿਲ ਸਨ।

LEAVE A REPLY

Please enter your comment!
Please enter your name here