Saturday, October 17, 2026
Home Latest SYL ਨਹਿਰ ‘ਚ ਡਿੱਗੀ ਬੱਚਿਆ ਨਾਲ ਭਰੀ ਸਕੂਲ ਬੱਸ, 8 ਬੱਚੇ ਗੰਭੀਰ...

SYL ਨਹਿਰ ‘ਚ ਡਿੱਗੀ ਬੱਚਿਆ ਨਾਲ ਭਰੀ ਸਕੂਲ ਬੱਸ, 8 ਬੱਚੇ ਗੰਭੀਰ ਜ਼ਖ਼ਮੀ

ਕੈਥਲ (ਦ ਸਟੈਲਰ ਨਿਊਜ਼)। ਕੈਥਲ ਦੇ ਪਿੰਡ ਨੌਚ ਵਿੱਚ ਸਕੂਲੀ ਬੱਚਿਆਂ ਨੂੰ ਲਿਜਾ ਰਹੀ ਬੱਸ ਸਤਲੁਜ ਯਮੁਨਾ ਲਿੰਕ ਨਹਿਰ ਵਿੱਚ ਡਿੱਗ ਗਈ। ਇਸ ਹਾਦਸੇ 8 ਬੱਚੇ ਗੰਭੀਰ ਜ਼ਖ਼ਮੀ ਹੋ ਗਏ, ਜਿਹਨਾਂ ਨੂੰ ਇਲਾਜ ਲਈ ਹਸਪਤਾਲ ਦਾਖਿਲ ਕਰਵਾਇਆ ਗਿਆ। ਹਾਦਸੇ ਦੌਰਾਨ ਬੱਸ ਚਾਲਕ ਅਤੇ ਮਹਿਲਾ ਕੰਡਕਟਰ ਵੀ ਗੰਭੀਰ ਜ਼ਖ਼ਮੀ ਹੋ ਗਏ ਹਨ।

Advertisements

ਜਾਣਕਾਰੀ ਅਨੁਸਾਰ ਸਤੁਲਜ ਯਮੁਨਾ ਲਿੰਕ ਨਹਿਰ ਦੀ ਪਟੜੀ ਤੋਂ ਲੰਘਦੇ ਸਮੇਂ ਬੱਸ ਵਿੱਚ ਕੋਈ ਤਕਨੀਕੀ ਨੁਕਸ ਪੈ ਗਿਆ ਸੀ, ਜਿਸ ਕਾਰਨ ਬੱਸ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਸਿੱਧੀ ਨਹਿਰ ਵਿੱਚ ਡਿੱਗ ਗਈ। ਸਥਾਨਕ ਲੋਕਾਂ ਦੀ ਮਦਦ ਨਾਲ ਸਾਰੇ ਬੱਚਿਆਂ ਅਤੇ ਬੱਸ ਸਟਾਫ ਨੂੰ ਬਾਹਰ ਕੱਢਿਆ। ਫਿਲਹਾਲ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here