Monday, October 12, 2026
Home Latest ਗੈਸ ਲੀਕ ਹੋਣ ਕਾਰਨ ਇੱਕ ਘਰ ਵਿੱਚ ਲੱਗੀ ਭਿਆਨਕ ਅੱਗ, 6 ਜ਼ਖਮੀ

ਗੈਸ ਲੀਕ ਹੋਣ ਕਾਰਨ ਇੱਕ ਘਰ ਵਿੱਚ ਲੱਗੀ ਭਿਆਨਕ ਅੱਗ, 6 ਜ਼ਖਮੀ

ਦਿੱਲੀ (ਦ ਸਟੈਲਰ ਨਿਊਜ਼)। ਦਿੱਲੀ ਦੇ ਨਾਂਗਲੋਈ ਵਿੱਚ ਜਨਤਾ ਮਾਰਕੀਟ ਦੇ ਇੱਕ ਘਰ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ 6 ਲੋਕ ਝੁਲਸ ਗਏ। ਦੱਸਿਆ ਜਾ ਰਿਹਾ ਹੈ ਕਿ ਨਾਂਗਲੋਈ ਇਲਾਕੇ ਦੇ ਜਵਾਲਾਪੁਰੀ ਇਲਾਕੇ ਦੀ ਜਨਤਾ ਮਾਰਕੀਟ ਦੇ ਇੱਕ ਘਰ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਗੈਸ ਲੀਕ ਹੋਣਾ ਦੱਸਿਆ ਜਾ ਰਿਹਾ ਹੈ। ਅੱਗ ਇੰਨੀ ਭਿਆਨਕ ਸੀ ਕਿ ਅੱਗ ਵਿੱਚ 6 ਲੋਕ ਝੁਲਸ ਗਏ।

Advertisements

ਅੱਗ ਲੱਗਣ ਦੀ ਸੂਚਨਾ ਪੁਲਿਸ ਤੇ ਫ਼ਾਇਰ ਬ੍ਰਿਗੇਡ ਨੂੰ ਦਿੱਤੀ ਗਈ। ਫ਼ਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਕਾਫੀ ਮੁਸ਼ੱਕਤ ਬਾਅਦ ਅੱਗ ਤੇ ਕਾਬੂ ਪਾਇਆ। ਜਾਣਕਾਰੀ ਮੁਤਾਬਕ ਅੱਗ ਵਿੱਚ ਝੁਲਸੇ 6 ਲੋਕਾਂ ਨੇ ਦੂਜੀ ਮੰਜ਼ਿਲ ਤੋਂ ਛਾਲ ਮਾਰ ਕੇ ਜਾਨ ਬਚਾਈ ਤੇ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਉਹਨਾਂ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਕਿ ਉਹਨਾਂ ਦਾ ਇਲਾਜ਼ ਚੱਲ ਰਿਹਾ ਹੈ।

LEAVE A REPLY

Please enter your comment!
Please enter your name here