Monday, October 12, 2026
Home Chandigarh CM Office ਦਾ ਘਿਰਾਓ ਕਰਨ ਪਹੁੰਚੇ ਰਵਨੀਤ ਬਿੱਟੂ ਦੀ ਸਿਕਿਉਰਟੀ ਨਾਲ ਹੋਈ...

CM Office ਦਾ ਘਿਰਾਓ ਕਰਨ ਪਹੁੰਚੇ ਰਵਨੀਤ ਬਿੱਟੂ ਦੀ ਸਿਕਿਉਰਟੀ ਨਾਲ ਹੋਈ ਧੱਕਾਮੁੱਕੀ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਚੰਡੀਗੜ੍ਹ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਫ਼ਤਰ ਬਾਹਰ ਉਸ ਸਮੇਂ ਭਾਰੀ ਹੰਗਾਮਾ ਦੇਖਣ ਨੂੰ ਮਿਲਿਆ ਜਦੋਂ ਰੇਲਵੇ ਰਾਜ ਮੰਤਰੀ ਰਵਨੀਤ ਬਿੱਟੂ ਮੁੱਖ ਮੰਤਰੀ ਦਫ਼ਤਰ ਦਾ ਘਿਰਾਓ ਕਰਨ ਪਹੁੰਚੇ। ਜਿਸ ਤੋਂ ਬਾਅਦ ਪੁਲਿਸ ਨੇ ਸੁਰੱਖਿਆ ਵਧਾ ਦਿੱਤੀ। ਰਵਨੀਤ ਬਿੱਟੂ ਜਿਵੇਂ ਹੀ ਪਹੁੰਚੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ, ਜਿਥੇ ਬਿੱਟੂ ਤੇ ਪੁਲਿਸ ਮੁਲਾਜ਼ਮਾਂ ਵਿਚਾਲੇ ਤਿੱਖੀ ਬਹਿਸ ਹੋਈ। ਚੰਡੀਗੜ੍ਹ ਪੁਲਿਸ ਵੱਲੋਂ ਰਵਨੀਤ ਬਿੱਟੂ ਦੇ ਕਾਫਲੇ ਦਾ ਰਾਹ ਰੋਕਣ ਤੇ ਰਵਨੀਤ ਬਿੱਟੂ ਦੀ ਸਿਕਿਉਰਟੀ ਅਤੇ ਚੰਡੀਗੜ੍ਹ ਪੁਲਿਸ ਦੇ ਵਿੱਚ ਵੀ ਤਕਰਾਰ ਹੋਈ। ਪੁਲਿਸ ਵੱਲੋਂ ਰੋਕੇ ਜਾਣ ਤੇ ਬਿੱਟੂ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਮੇਰੇ ਪਰਿਵਾਰ ਅਤੇ ਵਰਕਰਾਂ ‘ਤੇ ਕੇਸ ਦਰਜ ਕੀਤੇ ਗਏ ਹਨ। ਮੈਂ ਆਪਣੇ ਵਰਕਰਾਂ ਨਾਲ ਖੜਾ ਹਾਂ। ਜੇਕਰ ਹਿੰਮਤ ਹੈ ਤਾਂ ਮੇਰੇ ‘ਤੇ ਪਰਚਾ ਦਰਜ ਕਰੋ।

Advertisements

ਗੱਲਬਾਤ ਦੌਰਾਨ ਰਵਨੀਤ ਬਿੱਟੂ ਨੇ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣਾ ਚਾਹੁੰਦੇ ਹਨ, ਪਰ ਉਹ ਨਹੀਂ ਮਿਲ ਰਹੇ। ਉਨ੍ਹਾਂ ਕਿਹਾ ਕਿ ਮੈਂ ਸਿਰਫ਼ ਇਹ ਸਾਬਤ ਕਰਨ ਲਈ ਇਥੇ ਚੰਡੀਗੜ੍ਹ ਪਹੁੰਚਿਆ ਹਾਂ ਅਤੇ ਮੈਂ ਅੱਜ ਸੀਐਮ ਨੂੰ ਭਜਾਇਆ ਹੈ। ਉਨ੍ਹਾਂ ਕਿਹਾ ਕਿ ਮੈਂ ਅੱਜ ਇਕੱਲਾ ਆਇਆ ਹਾਂ ਸੀਐਮ ਨੂੰ, ਇਹ ਨਹੀਂ ਮਿਲ ਰਹੇ। ਪਰ ਇਸ ਸੀਐਮ ਨੂੰ ਮੈਂ ਘੇਰਾਂਗਾ ਜ਼ਰੂਰ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਕਮਜ਼ੋਰ ਬੰਦਾ ਹੈ। ਉਹ ਲਗਾਤਾਰ ਮੁੱਖਮੰਤਰੀ ਹਾਊਸ ਨਾਲ ਗੱਲ ਕਰ ਰਹੇ ਹਨ, ਪਰ ਮਿਲਣ ਦਾ ਸਮਾਂ ਨਹੀਂ ਦਿੱਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ਼ਰਾਬ ਦੇ ਨਸ਼ੇ ਵਿੱਚ ਹੁਕਮ ਦੇ ਰਿਹਾ ਹੈ ਅਤੇ ਜਵਾਬ ਨਾ ਦੇ ਕੇ ਲੋਕਾਂ ਦਾ ਭਗੌੜਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਮਾਨ ਦੀ ਜਾਨ ਕੇਜਰੀਵਾਲ ਦੀ ਮੁੱਠੀ ਵਿੱਚ ਹੈ ਅਤੇ ਪੰਜਾਬ ਦੇ ਹਰ ਵਿਭਾਗ ਵਿੱਚ ਦਿੱਲੀ ਦੇ ਵਿਅਕਤੀ ਅਡਜਸਟ ਕੀਤੇ ਹੋਏ ਹਨ। ਰਵਨੀਤ ਬਿੱਟੂ ਅਤੇ ਮੁੱਖਮੰਤਰੀ ਸਿਕਿਉਰਟੀ ਵਿੱਚ ਹੱਥੋਪਾਈ ਹੋਣ ਬਾਰੇ ਪਤਾ ਲੱਗਣ ਤੇ ਰੇਲਵੇ ਰਾਜ ਮੰਤਰੀ ਦੇ ਸੁਰੱਖਿਆ ਇੰਚਾਰਜ ਨੇ ਕੇਂਦਰੀ ਗ੍ਰਹਿ ਵਿਭਾਗ ਨੂੰ ਸ਼ਿਕਾਇਤ ਭੇਜ ਦਿੱਤੀ ਹੈ। 

LEAVE A REPLY

Please enter your comment!
Please enter your name here