Monday, October 26, 2026
Home Chandigarh ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, ਗ੍ਰੇਨੇਡ ਬਲਾਸਟ ਮਾਮਲੇ ਦੇ ਮਾਸਟਰਮਾਈਂਡ ਦਾ ਐਨਕਾਊਂਟਰ

ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, ਗ੍ਰੇਨੇਡ ਬਲਾਸਟ ਮਾਮਲੇ ਦੇ ਮਾਸਟਰਮਾਈਂਡ ਦਾ ਐਨਕਾਊਂਟਰ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਚੰਡੀਗੜ੍ਹ ਪੰਜਾਬ ਪੁਲਿਸ ਵੱਲੋਂ ਜੈਂਤੀਪੁਰ ਤੇ ਰਾਇਮਲ ਗ੍ਰੇਨੇਡ ਬਲਾਸਟ ਮਾਮਲੇ ਦੇ ਮਾਸਟਰਮਾਈਂਡ ਦਾ ਐਨਕਾਊਂਟਰ ਕਰ ਦਿੱਤਾ ਗਿਆ ਹੈ। ਜਾਣਕਾਰੀ ਦਿੰਦੇ ਪੁਲਿਸ ਅਧਿਕਾਰੀ ਸਤਿੰਦਰ ਨੇ ਦੱਸਿਆ ਕਿ ਉਹ “ਮਾਸਟਰਮਾਈਂਡ ਮੋਹਿਤ ਤੇ ਵਿਸ਼ਾਲ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਹਥਿਆਰ ਬਰਾਮਦਗੀ ਲਈ ਲੈ ਕੇ ਗਏ ਸਨ, ਜਿੱਥੇ ਮੋਹਿਤ ਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਸੀ ਤੇ ਪੁਲਿਸ ਨੇ ਆਤਮ ਰੱਖਿਆ ਵਿੱਚ ਉਸਨੂੰ ਗੋਲੀ ਮਾਰ ਦਿੱਤੀ ਸੀ ਤੇ ਉਹ ਜ਼ਖਮੀ ਹੋ ਗਿਆ ਸੀ ਉਸਨੂੰ ਜ਼ਖਮੀ ਹਾਲਤ ਵਿੱਚ  ਬਟਾਲਾ ਦੇ ਹਸਪਤਾਲ ਦਾਖਲ ਕਰਵਾਇਆ ਸੀ ਜਿੱਥੇ ਕਿ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ ਸੀ ਤੇ ਜਾਂਚ ਦੌਰਾਨ ਪੁਲਿਸ ਨੇ ਉਸ ਤੋਂ 30 ਬੋਰ ਦਾ ਪਿਸਤੌਲ ਬਰਾਮਦ ਕੀਤਾ। ਬਾਕੀ ਮੁਲਜ਼ਮ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਕੁੱਲ 4 ਨਾਮਜ਼ਦ ਹਨ, ਜਿਨ੍ਹਾਂ ਚੋਂ ਇੱਕ ਮੋਹਿਤ ਜੋ ਮਾਸਟਰਮਾਈਂਡ ਸੀ, ਉਸਦੀ ਮੌਤ ਹੋ ਗਈ ਹੈ, 1 ਹੋਰ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਹੈ।

Advertisements

ਹੋਰ 2 ਸਾਥੀਆਂ ਦੀ ਭਾਲ ਜਾਰੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ  ਕਿ  ਪੰਜਾਬ ਪੁਲਿਸ ਨੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ)-ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈਐਸਆਈ-ਪਾਕਿਸਤਾਨ) ਦੁਆਰਾ ਸਮਰਥਿਤ ਇੱਕ ਅੱਤਵਾਦੀ ਮਡਿਊਲ ਦਾ ਪਰਦਾਫਾਸ਼ ਕੀਤਾ ਹੈ, ਜੋ ਬਟਾਲਾ ਵਿੱਚ ਹਮਲਿਆਂ ਲਈ ਜ਼ਿੰਮੇਵਾਰ ਹੈ ਅਤੇ ਕ੍ਰਮਵਾਰ 15 ਜਨਵਰੀ 2025 ਤੇ 17 ਫ਼ਰਵਰੀ 2025 ਨੂੰ ਜੈਂਤੀਪੁਰ ਅਤੇ ਰਾਇਮਲ ਵਿੱਚ ਕੀਤੇ ਗਏ ਹਮਲਿਆਂ ਦੇ ਮਾਮਲਿਆਂ ਵਿੱਚ ਸ਼ਾਮਲ ਸਨ। ਬਟਾਲਾ ਪੁਲਿਸ ਨੇ 2 ਮੁਲਜ਼ਮ ਮੋਹਿਤ ਅਤੇ ਵਿਸ਼ਾਲ ਨੂੰ ਗ੍ਰਿਫਤਾਰ ਕੀਤਾ, ਇਨ੍ਹਾਂ ਚੋਂ ਇੱਕ ਦੀ ਬਟਾਲਾ ਪੁਲਿਸ ਨਾਲ ਐਨਕਾਊਂਟਰ ਵਿੱਚ ਮੌਤ ਹੋ ਗਈ। ਐਨਕਾਊਂਟਰ ਉਸ ਸਮੇਂ ਕਰਨਾ ਪਿਆ ਜਦੋਂ ਦੋਵਾਂ ਨੂੰ ਹਥਿਆਰ ਬਰਾਮਦਗੀ ਲਈ ਪੁਲਿਸ ਲੈ ਕੇ ਜਾ ਰਹੀ ਸੀ।’

LEAVE A REPLY

Please enter your comment!
Please enter your name here