ਮੀਜਲ ਰਵੇਲਾ ਸਬੰਧੀ ਜਿਲੇ ਵਿੱਚ ਸਰਵੇਖਣ ਸ਼ੁਰੂ – ਕਾਇਲਾ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼) ਰਿਪੋਰਟ- ਗੁਰਜੀਤ ਸੋਨੂੰ।  ਜਿਸ ਤਰਾ ਪੰਜਾਬ ਪੋਲੀਉ ਦਾ ਖਤਾਮਾ ਹੋ ਚੁਕਾ ਉਸੇ ਤਰਾ ਪੰਜਾਬ ਵਿੱਚੇ ਬੱਚਿਆ ਦੀਆ ਹੋਰ ਬਿਮਾਰੀਆ ਨੂੰ ਖਤਮ ਕਰਨ ਲਈ ਸਿਹਤ ਵਿਭਾਗ ਵੱਲੋਂ ਮਹੀਨਾ ਅਪ੍ਰੈਲ 2018 ਵਿੱਚ ਸ਼ੁਰੂ ਕੀਤੀ ਜਾ ਰਹੀ ਮੀਜ਼ਲ ਰੂਬੈਲਾ ਵੈਕਸੀਨ ਸਬੰਧੀ ਚਲਾਈ ਜਾ ਰਹੀ ਮੁਹਿੰਮ ਦਾ ਅਗੇਤਰੀ ਸਰਵੇਖਣ ਕਰਨ ਹਿੱਤ ਤਿੰਨ ਰੋਜ਼ਾ ਸਮਾਪਤਿ ਹੋ ਗਈ ।  ਇਸ ਵਿੱਚ ਵਿਸ਼ਵ ਸਿਹਤ ਸਗੰਨਨ ਤੋਂ ਡਾ. ਐਮ.ਡੀ. ਅਹਿਮਦ,  ਜਾਨਸ ਹਾਫਕਿਨਸ ਯੂਨੀਵਰਸਿਟੀ ਅਮੇਰੀਕਾ ਤੋਂ ਸਾਇੰਸਦਾਨ ਕਾਇਲਾ, ਨੈਸ਼ਨਲ ਇੰਸਟੀਚਿਊਟ ਆਫ ਪੈਥੋਲਿਜੀ ਤੋਂ ਡਾ. ਏ.ਕੇ. ਜੈਨ, ਐਨ.ਆਈ.ਈ. ਚੈਨਈ ਤੋਂ ਡਾ. ਜਿਰੋਨੀ,  ਐਮ.ਆਰ.ਐਚ.ਆਰ.ਆਈ. ਭੂੰਗਾਂ ਤੋਂ ਡਾ.ਸੰਚਿਤ ਖਰਵਾਲ ਅਤੇ ਡਾ.ਐਸ.ਕੇ. ਮਿਸ਼ਰਾ ਨੇ ਸ਼ਮੂਲੀਅਤ ਕੀਤੀ।
ਇਸ ਮੋਕੇ ਕਾਇਲਾ ਜਾਨਸ ਹਾਫਕਿਨਸ ਯੂਨੀਵਰਸਿਟੀ ਅਮੇਰੀਕਾ ਨੇ ਅਪਣੇ ਭਾਸ਼ਣ ਵਿੱਚ ਉਨ•ਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਪੂਰੇ ਪੰਜਾਬ ਵਿੱਚੇ ਪਹਿਲਾ ਜਿਲਾ ਹੁਸ਼ਿਅਰਪੁਰ ਹੈ ਜਿਥੇ ਭੂਗਾਂ ਕਸਬਾ ਇਹ ਰਿਸਰਚ ਸੈਟਰ ਖੋਲਿਆ ਹੈ ਤੇ ਇਸੇ ਜਿਲੇ ਵਿੱਚ ਸਰਵੇਖਣ ਕੀਤਾ ਗਿਆ ਹੈ  ਤੇ ਹੋਲੀ ਹੋਲੀ ਪੂਰੇ ਪੰਜਾਬ ਵਿੱਚ ਇਹ ਮੁਹਿਮ ਸ਼ੁਰੂ ਕਰ ਦਿੱਤੀ ਜਾਵੇਗੀ । ਜਿਥੇ  ਪਹਿਲਾਂ ਹੀ ਪੋਲੀਓ ਦਾ ਖਾਤਮਾ ਕੀਤਾ ਜਾ ਚੁੱਕਾ ਹੈ ਤੇ ਹੁਣ ਸਾਲ 2020 ਤੱਕ ਮੀਜ਼ਲ ਦੇ ਸੰਪੂਰਨ ਖਾਤਮੇ ਦਾ ਟੀਚਾ ਮਿੱਥਿਆ ਗਿਆ ਹੈ ਅਤੇ ਨਾਲ ਹੀ ਰੂਬੇਲਾ ਲਈ ਰੱਖਿਆਤਮਕ ਉਪਾਵਾਂ ਨੂੰ ਯਕੀਨੀ ਬਣਾਉਣਾ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਜਿਲਾ ਟੀਕਾਕਰਨ ਅਫਸਰ ਡਾ ਗੁਰਦੀਪ ੰਿਸੰਘ ਕਪੂਰ ਨੇ ਦੱਸਿਆ ਕਿ ਕਾਰਜਸ਼ਾਲਾ ਤੋ ਬਆਦ ਅੱਜ ਜਿਲੇ ਵਿੱਚ ਸਰਵੇਖਣ ਲਈ ਕੁੱਲ 30 ਕਲਸਟਰਾਂ ਵਿੱਚ ਸਰਵੇਖਣ ਦੌਰਾਨ ਜ਼ਿਲ•ੇ ਦੇ 9 ਮਹੀਨੇ ਤੋਂ ਲੈ ਕੇ 15 ਸਾਲ ਤੱਕ ਦੇ ਬੱਚਿਆਂ ਦੇ ਸੈਂਪਲ ਲੈ ਕੇ ਉਨ•ਾਂ ਦੀ ਮੀਜ਼ਲ ਪ੍ਰਤੀ ਪ੍ਰਤੀਰੋਧਕ ਸ਼ਕਤੀ ਦਾ ਨਿਰੀਖਣ ਖੋਜ ਦੇ ਤੌਰ ਤੇ ਕੀਤਾ ਜਾਵੇਗਾ।

Advertisements

ਇਹ ਸਰਵੇਖਣ ਮੁਹਿੰਮ ਨੂੰ ਹੋਰ ਵੀ ਮਿਆਰੀ ਬਣਾਉਣ ਵਿੱਚ ਇੱਕ ਬਿਹਤਰੀਨ ਉਪਰਾਲਾ ਸਿੱਧ ਹੋਵੇਗਾ। ਉਹਨਾ ਕਿਹਾ ਕਿ ਮੀਜਲ ਰੂਬੇਲਾ ਵੈਕਸੀਨੇਸ਼ਨ ਸਬੰਧੀ ਚਲਾਈ ਜਾ ਰਹੀ ਮੁਹਿੰਮ ਵਿੱਚ ਸਿਹਤ ਵਿਭਾਗ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਆਪਣੀ ਬਣਦੀ ਡਿਊਟੀ ਪੂਰੇ ਸਮਰਪਣ ਨਾਲ ਨਿਭਾਈ ਜਾਵੇ ਤਾਂ ਜੋ ਮੁਹਿੰਮ ਨੂੰ ਕਾਮਯਾਬੀ ਨਾਲ ਪੂਰਨ ਕੀਤਾ ਜਾ ਸਕੇ।
ਜ਼ਿਲ•ਾ ਮਾਸ ਮੀਡੀਆ ਅਧਿਕਾਰੀ ਸ਼੍ਰੀ ਪੁਰਸ਼ੋਤਮ ਲਾਲ ਤੋਂ ਇਲਾਵਾ ਜਿਲੇ ਭਰ ਦੀਆਂ ਵੱਖ-ਵੱਖ ਸਰਕਾਰੀ ਸਿਹਤ ਸੰਸਥਾਵਾਂ ਤੋਂ ਮੈਡੀਕਲ ਅਫਸਰ, ਮਲਟੀ ਪਰਪਜ਼ ਹੈਲਥ ਸੁਪਰਵਾਈਜ਼ਰ ( ਮੇਲ ਅਤੇ ਫੀਮੇਲ ), ਲੈਬੋਟਰੀ ਤਕਨੀਸ਼ੀਅਨ ਨੇ ਸ਼ਮੂਲੀਅਤ ਕੀਤੀ।

LEAVE A REPLY

Please enter your comment!
Please enter your name here