
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਦਫ਼ਤਰ ਨਗਰ ਸੁਧਾਰ ਟਰੱਸਟ ਹੁਸ਼ਿਆਰਪੁਰ ਦੇ ਚੇਅਰਮੈਨ ਹਰਮੀਤ ਸਿੰਘ ਔਲਖ ਵੱਲੋਂ ਇਕ ਪ੍ਰੈਸ ਨੋਟ ਜਾਰੀ ਕੀਤਾ ਗਿਆ। ਜਿਸ ਵਿੱਚ ਉਹਨਾਂ ਵੱਲੋਂ ਦੱਸਿਆ ਗਿਆ ਕਿ ਹੁਸ਼ਿਆਰਪੁਰ ਆਪਣੀਆਂ ਵੱਖ-ਵੱਖ ਸਕੀਮਾਂ ਵਿੱਚ ਫ੍ਰੀ ਹੋਲਡ ਵਪਾਰਕ/ ਰਿਹਾਇਸ਼ੀ ਜਾਇਦਾਦਾਂ ਦੀ ਬੋਲੀ ਈ-ਆਕਸ਼ਨ ਰਾਹੀਂ ਕਰਵਾਉਣ ਜਾ ਰਿਹਾ ਹੈ। ਉਹਨਾਂ ਅੱਗੇ ਦੱਸਿਆ ਕਿ ਸਕੀਮ ਨੰ:2 (ਰਾਜੀਵ ਗਾਂਧੀ ਐਵੀਨਿਊ) ਵਿੱਚ ਵੱਖ-ਵੱਖ ਰਕਬੇ ਦੇ 12 ਰਿਹਾਇਸ਼ੀ ਪਲਾਟ, 1 ਹੈੱਲਥ ਸੈਂਟਰ,1 ਪ੍ਰਾਇਮਰੀ ਸਕੂਲ ਅਤੇ 1 ਬਣੀ ਹੋਈ ਦੁਕਾਨ, ਸਕੀਮ ਨੰ: 10 (ਡਾ:ਅੰਬੇਦਕਰ ਨਗਰ) ਵਿੱਚ 1 ਰਿਹਾਇਸ਼ੀ ਪਲਾਟ ਅਤੇ ਸਕੀਮ ਨੰ:11 (ਸੰਤ ਹਰਚੰਦ ਸਿੰਘ ਲੋਗੋਂਵਾਲ ਨਗਰ) ਵਿੱਚ (ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਕਿਟ ਨੇੜੇ ਡੀ.ਸੀ.ਆਫਿਸ) 22 ਫਸਟ ਫਲੋਰ ਤੇ ਬਣੀਆਂ ਹੋਈਆਂ ਦੁਕਾਨਾਂ ਦੀ ਬੋਲੀ ਈ-ਆਕਸ਼ਨ ਵਿਧੀ ਰਾਹੀਂ ਕਰਵਾਉਣ ਜਾ ਰਿਹਾ ਹੈ।

ਈ-ਆਕਸ਼ਨ ਵਿੱਚ ਭਾਗ ਲੈਣ ਲਈ ਰਜਿਸਟਰੇਸ਼ਨ 18 ਫਰਵਰੀ ਤੋਂ ਸ਼ੁਰੂ ਹੋ ਚੁਕੀ ਹੈ ਜੋਕਿ 10 ਮਾਰਚ ਸ਼ਾਮ 5 ਵਜੇ ਤੱਕ ਖੁੱਲੀ ਹੈ। ਜਿਹਨਾਂ ਪ੍ਰਾਰਥੀਆਂ ਵੱਲੋਂ ਰਜਿਸਟਰੇਸ਼ਨ ਕਰਵਾਈ ਜਾਵੇਗੀ। ਉਹ ਆਨ ਲਾਈਨ ਬਿੱਡ ਮਿਤੀ 12.03.2025 ਸਵੇਰੇ 9 ਵਜੇ ਤੋਂ ਮਿਤੀ 14.03.2025 ਸ਼ਾਮ 5 ਵਜੇ ਤੱਕ ਕਰ ਸਕਦੇ ਹਨ। ਇਸ ਈ-ਆਕਸ਼ਨ ਦੀ ਜਾਣਕਾਰੀ ਅਤੇ ਨਿਯਮ ਈ-ਨਿਲਾਮੀ ਪੋਰਟਲ https://www.tenderwizard.com/DLGP ਤੋਂ ਲਈ ਜਾ ਸਕਦੀ ਹੈ। ਚੇਅਰਮੈਨ ਨਗਰ ਸੁਧਾਰ ਟਰੱਸਟ ਹੁਸ਼ਿਆਰਪੁਰ ਵੱਲੋਂ ਆਮ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਈ-ਆਕਸ਼ਨ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਤਾਂ ਜੋ ਟਰੱਸਟ ਦਫ਼ਤਰ ਆਪਣੇ ਵਿੱਤੀ ਸਾਧਨਾਂ ਨਾਲ ਟਰੱਸਟ ਦੀਆਂ ਸਕੀਮਾਂ ਦਾ ਵਿਕਾਸ ਕਰ ਸਕੇ ਅਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਸਿੰਘ ਜੀ ਪ੍ਰਗਤੀਸ਼ੀਲ ਸੋਚ ਨੂੰ ਇਕ ਵੱਡਾ ਹੁੰਗਾਰਾ ਮਿਲ ਸਕੇ।












