Saturday, October 17, 2026
Home Latest ਰਾਸ਼ਟਰਪਤੀ ਦੇ ਪੰਜਾਬ ਵਿੱਚ ਫੇਰੀ ਤੋਂ ਪਹਿਲਾਂ ਪੰਨੂ ਨੇ ਲਿਖਵਾਏ ਖਾਲਿਸਤਾਨੀ ਨਾਅਰੇ

ਰਾਸ਼ਟਰਪਤੀ ਦੇ ਪੰਜਾਬ ਵਿੱਚ ਫੇਰੀ ਤੋਂ ਪਹਿਲਾਂ ਪੰਨੂ ਨੇ ਲਿਖਵਾਏ ਖਾਲਿਸਤਾਨੀ ਨਾਅਰੇ

ਬਠਿੰਡਾ (ਦ ਸਟੈਲਰ ਨਿਊਜ਼)। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਪੰਜਾਬ ਵਿੱਚ ਫੇਰੀ ਤੋਂ ਪਹਿਲਾਂ ਬਠਿੰਡਾ ਵਿੱਚ ਖਾਲਿਸਤਾਨੀ ਪੱਖੀ ਨਾਅਰੇ ਲਿਖੇ ਮਿਲੇ। ਕੇਂਦਰੀ ਯੂਨੀਵਰਸਿਟੀ ਦੇ ਨੇੜੇ ਪਿੰਡ ਝੁੰਬਾ ਵਿਖੇ ਸਿੱਖ ਫੋਰ ਜਸਟਿਸ ਵੱਲੋਂ ਖਾਲਿਸਤਾਨੀ ਜ਼ਿੰਦਾਬਾਦ ਦੇ ਨਾਅਰੇ ਲਿੱਖੇ ਗਏ। ਜਿਸ ਦੀ ਜਾਣਕਾਰੀ ਖਾਲਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਪੰਨੂ ਨੇ ਵੀਡੀਓ ਜਾਰੀ ਕਰਕੇ ਦਿੱਤੀ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ।

Advertisements

ਜਾਰੀ ਕੀਤੀ ਵੀਡੀਓ ਵਿੱਚ ਗੁਰਪਤਵੰਤ ਪਨੂੰ ਨੇ ਕਿਹਾ ਕਿ, ਦ੍ਰੋਪਦੀ ਮੁਰਮੂ ਬਠਿੰਡਾ ਦੀ ਕੇਂਦਰੀ ਯੂਨੀਵਰਸਿਟੀ ਪਹੁੰਚ ਰਹੀ ਹੈ ਜਿਸ ਤੋਂ ਪਹਿਲਾਂ ਉੱਥੇ ਮੁਰਮੂ ਇਜ਼ ਇੰਡੀਅਨ ਟੈਰੀਰਿਸਟ ਅਤੇ ਖਾਲਿਸਤਾਨ ਪੱਖੀ ਨਾਅਰੇ ਲਿਖੇ ਹਨ। ਕਿਸਾਨਾਂ ਨੂੰ ਕਿਹਾ ਕਿ ਮੁਰਮੂ 11 ਨੂੰ ਬਠਿੰਡਾ ਅਤੇ 12 ਮਾਰਚ ਨੂੰ ਚੰਡੀਗੜ੍ਹ ਜਾਵੇਗੀ, ਜਿੱਥੇ ਜਾ ਕੇ ਕਿਸਾਨ ਇਨ੍ਹਾਂ ਨੂੰ ਘੇਰ ਸਕਦੇ ਹਨ ਅਤੇ ਆਪਣੀਆਂ ਮੰਗਾਂ ਰੱਖ ਸਕਦੇ ਹਨ। ਪੁਲਿਸ ਨੇ ਵੀਡੀਓ ਬਣਾਉਣ ਅਤੇ ਵਾਇਰਲ ਕਰਨ ਵਾਲਿਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here