Saturday, October 24, 2026
Home Latest ਹੋਲੇ ਮਹੱਲੇ ਦੀ ਯਾਤਰਾ ਤੋਂ ਪਰਤ ਰਹੀ ਸੰਗਤ ਦੀ ਟਰੈਕਟਰ ਟਰਾਲੀ ਹੋਈ...

ਹੋਲੇ ਮਹੱਲੇ ਦੀ ਯਾਤਰਾ ਤੋਂ ਪਰਤ ਰਹੀ ਸੰਗਤ ਦੀ ਟਰੈਕਟਰ ਟਰਾਲੀ ਹੋਈ ਹਾਦਸੇ ਦਾ ਸ਼ਿਕਾਰ, 2 ਦੀ ਮੌਤ

ਸ੍ਰੀ ਅਨੰਦਪੁਰ ਸਾਹਿਬ (ਦ ਸਟੈਲਰ ਨਿਊਜ਼)। ਸ੍ਰੀ ਅਨੰਦਪੁਰ ਸਾਹਿਬ ਹੋਲੇ ਮਹੱਲੇ ਦੀ ਯਾਤਰਾ ਲਈ ਸ੍ਰੀ ਅਨੰਦਪੁਰ ਸਾਹਿਬ ਗਈ ਸੰਗਤ ਦਾ ਟਰੈਕਟਰ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ਦੌਰਾਨ 2 ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ  ਗੋਬਿੰਦ ਸਿੰਘ ਉਮਰ 60 ਸਾਲਾਂ ਤੇ ਧਾਰਾ ਸਿੰਘ ਉਮਰ 60 ਸਾਲਾਂ ਵਜੋਂ ਹੋਈ ਹੈ।

Advertisements

ਦੱਸਿਆ ਜਾ ਰਿਹਾ ਹੈ ਕਿ 14 ਮਾਰਚ ਨੂੰ ਕੁੱਝ ਲੋਕ ਹੋਲੇ ਮਹੱਲੇ ਦੀ ਯਾਤਰਾ ਲਈ ਟਰੈਕਟਰ ਟਰਾਲੀ ਵਿੱਚ ਸਵਾਰ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਗਏ ਸਨ ਤੇ ਜਦੋਂ ਉਹ ਵਾਪਸ ਆ ਰਹੇ ਸਨ ਤਾਂ ਰੋਪੜ ਨਜ਼ਦੀਕ ਅਚਾਨਕ ਉਹਨਾਂ ਦੇ ਟਰੈਕਟਰ ਦਾ ਸੰਤੁਲਨ ਵਿਗੜ ਗਿਆ ਤੇ ਉੱਪਰ ਬੈਠੇ 2 ਬਜੁਰਗ ਵਿਅਕਤੀ ਨੀਚੇ ਡਿੱਗ ਗਏ ਤੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਉਹਨਾਂ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਕਿ ਇਲਾਜ਼ ਦੌਰਾਨ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਦੋਵਾਂ ਦ ਮੌਤ ਦੀ ਖਬਰ ਸੁਣ ਕੇ ਪਰਿਵਾਰਕ ਮੈਬਰਾਂ ਤੇ ਪਿੰਡ ਵਾਸੀਆ  ਵਿੱਚ ਸੋਂਗ ਦ ਲਹਿਰ ਪੈਦਾ ਹੋ ਗਈ।

LEAVE A REPLY

Please enter your comment!
Please enter your name here