Saturday, October 17, 2026
Home Latest ਨੋਇਡਾ ਦੇ ਗਰਲਜ਼ ਹੋਸਟਲ ਵਿੱਚ ਏਸੀ ਕੰਪ੍ਰੈਸਰ ਫਟਣ ਕਾਰਨ ਲੱਗੀ ਭਿਆਨਕ ਅੱਗ,...

ਨੋਇਡਾ ਦੇ ਗਰਲਜ਼ ਹੋਸਟਲ ਵਿੱਚ ਏਸੀ ਕੰਪ੍ਰੈਸਰ ਫਟਣ ਕਾਰਨ ਲੱਗੀ ਭਿਆਨਕ ਅੱਗ, 1 ਜ਼ਖਮੀ  

ਨੋਇਡਾ (ਦ ਸਟੈਲਰ ਨਿਊਜ਼)। ਗ੍ਰੇਟਰ ਨੋਇਡਾ ਦੇ ਇੱਕ 5 ਮੰਜ਼ਿਲਾ ਗਰਲਜ਼ ਹੋਸਟਲ ਵਿੱਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਨੌਲੇਜ ਪਾਰਕ ਸਥਿਤ ਅੰਨਪੂਰਨਾ ਗਰਲਜ਼ ਹੋਸਟਲ ਵਿੱਚ ਏਸੀ ਕੰਪ੍ਰੈਸਰ ਫਟਣ ਕਾਰਨ ਅੱਗ ਲੱਗ ਗਈ। ਅੱਗ ਇੰਨੀ ਕੁ ਭਿਆਨਕ ਸੀ ਕਿ ਹੋਸਟਲ ਵਿੱਚ ਮੌਜੂਦ ਲੜਕੀਆਂ ਨੇ ਦੂਜੀ ਮੰਜ਼ਿਲ ਤੋਂ ਛਾਲ ਮਾਰ ਕੇ ਜਾਨ ਬਚਾਈ। ਲੜਕੀਆਂ ਦਾ ਰੌਲਾਂ ਸੁਣ ਕੇ ਆਸਪਾਸ ਦੇ ਲੋਕ ਇੱਕਠੇ ਹੋ ਗਏ।

Advertisements

ਲੋਕਾਂ ਨੇ ਅੱਗ ਲੱਗਣ ਦੀ ਸੂਚਨਾ ਪੁਲਿਸ ਤੇ ਫਾਇਰ ਬ੍ਰਿਗੇਡ ਨੂੰ ਦਿੱਤੀ ਪੁਲਿਸ ਤੇ ਫਾਇਰ ਬ੍ਰਿਗੇਡ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ। ਇਸ ਦੌਰਾਨ ਇੱਕ ਵਿਦਿਆਰਥਣ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ। ਜਿਸਨੂੰ ਇਲਾਜ਼ ਲਈ ਹਸਪਤਾਲ ਦਾਖਿਲ ਭਰਤੀ ਕਰਵਾਇਆ ਗਿਆ ਜਿੱਥੇ ਕਿ ਉਸਦਾ ਇਲਾਜ਼ ਚੱਲ ਰਿਹਾ ਹੈ। ਖੁਸ਼ਕਿਸਮਤੀ ਰਹੀ ਕਿ ਇਸ ਹਾਦਸੇ ਦੌਰਾਨ ਕਿਸੇ ਦੇ ਹਤਾਹਤ ਹੋਣ ਦੀ ਕੋਈ ਖਬਰ ਨਹੀਂ ਹੈ।

LEAVE A REPLY

Please enter your comment!
Please enter your name here