
ਚੰਡੀਗੜ੍ਹ (ਦ ਸਟੈਲਰ ਨਿਊਜ਼)। ਪੰਜਾਬ ਵਿੱਚ 10 ਅਪ੍ਰੈਲ ਨੂੰ ਮਹਾਵੀਰ ਜਯੰਤੀ ਦੇ ਮੌਕੇ ਤੇ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦਿਨ ਸੂਬੇ ਭਰ ਵਿੱਚ ਸਕੂਲਾਂ, ਕਾਲਜਾਂ, ਵਿਦਿਅਕ ਸੰਸਥਾਵਾਂ ਅਤੇ ਹੋਰ ਸੰਸਥਾਵਾਂ ਵਿੱਚ ਛੁੱਟੀ ਰਹੇਗੀ। 10 ਅਪ੍ਰੈਲ ਨੂੰ ਦੇਸ਼ ਦੇ ਕਈ ਸ਼ਹਿਰਾਂ ਵਿੱਚ ਬੈਂਕ ਬੰਦ ਰਹਿਣਗੇ।

ਆਰਬੀਆਈ ਦੀ ਛੁੱਟੀਆਂ ਦੀ ਸੂਚੀ ਦੇ ਅਨੁਸਾਰ, 10 ਅਪ੍ਰੈਲ ਨੂੰ, ਮਹਾਂਵੀਰ ਜਯੰਤੀ ਦੇ ਮੌਕੇ ‘ਤੇ, ਅਹਿਮਦਾਬਾਦ, ਐਜ਼ੌਲ, ਬੇਲਾਪੁਰ, ਬੰਗਲੁਰੂ, ਭੋਪਾਲ, ਚੇਨਈ, ਜੈਪੁਰ, ਕਾਨਪੁਰ, ਕੋਲਕਾਤਾ, ਲਖਨਊ, ਮੁੰਬਈ, ਨਾਗਪੁਰ, ਨਵੀਂ ਦਿੱਲੀ, ਰਾਏਪੁਰ ਅਤੇ ਰਾਂਚੀ ਦੇ ਸਾਰੇ ਬੈਂਕ ਬੰਦ ਰਹਿਣਗੇ।











