Thursday, October 22, 2026
Home Crime Amandeep Kaur Drug Case: ਕਰੋੜਾਂ ਦੀ ਜਾਇਦਾਦ ‘ਚੋਂ ਸਿਰਫ਼ ਉਸਦੇ ਨਾਂ ਤੇ...

Amandeep Kaur Drug Case: ਕਰੋੜਾਂ ਦੀ ਜਾਇਦਾਦ ‘ਚੋਂ ਸਿਰਫ਼ ਉਸਦੇ ਨਾਂ ਤੇ ਇੱਕ ਸਕੂਟਰੀ, ਜਾਇਦਾਦ ਦਾ ਅਸਲ ਮਾਲਕ ਕੌਣ?

ਬਠਿੰਡਾ (ਦ ਸਟੈਲਰ ਨਿਊਜ਼)। ਬਠਿੰਡਾ ਵਿੱਚ ਹੈਰੋਇਨ ਸਮੇਤ ਫੜੀ ਗਈ ਅਮਨਦੀਪ ਕੌਰ ਦੇ ਮਾਮਲੇ ਵਿੱਚ ਦਿਨੋਂ-ਦਿਨ ਨਵੇਂ ਖੁਲਾਸੇ ਹੋ ਰਹੇ ਹਨ। ਇਸ ਮਾਮਲੇ ਵਿੱਚ ਇੱਕ ਹੋਰ ਵੱਡਾ ਖੁਲਾਸਾ ਹੋਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਉਸਨੇ ਕਰੋੜਾਂ ਦੀ ਜੋ ਜਾਇਦਾਦ ਇਕੱਠੀ ਕੀਤੀ ਹੈ, ਉਸ ਵਿੱਚੋਂ ਸਿਰਫ ਇੱਕ ਸਕੂਟਰੀ ਹੀ ਉਸਦੇ ਨਾਂ ਤੇ ਹੈ। ਬਠਿੰਡਾ ਦੇ ਪਾਸ਼ ਇਲਾਕੇ ਵਿੱਚ 8 ਮਰਲੇ ਦਾ ਬੰਗਲਾ ਜਿੱਥੇ ਉਹ ਆਪਣੀ ਗ੍ਰਿਫ਼ਤਾਰੀ ਤੋਂ ਪਹਿਲਾਂ ਰਹਿ ਰਹੀ ਸੀ, ਉਹ ਵੀ ਕਿਸੇ ਹੋਰ ਦੇ ਨਾਮ ‘ਤੇ ਹੈ।

Advertisements

ਇਹਨਾਂ ਹੀ ਨਹੀਂ ਉਸਦੇ ਕੋਲ ਤਿੱਬਤੀ ਮੂਲ ਦਾ ਇੱਕ ਸ਼ੀਹ ਤਜ਼ੂ ਕੁੱਤਾ ਹੈ। ਭਾਰਤ ਵਿੱਚ, ਇਸਦੀ ਨਸਲ ਦੀ ਕੀਮਤ 60 ਹਜ਼ਾਰ ਤੋਂ 1.5 ਲੱਖ ਰੁਪਏ ਦੇ ਵਿਚਕਾਰ ਹੈ। ਇਸਨੂੰ ਪਾਲਣਾ ਵੀ ਆਸਾਨ ਨਹੀਂ ਹੈ। ਅਮਨਦੀਪ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਹ ਕੁੱਤਾ ਕਿੱਥੇ ਹੈ, ਇਸਦੀ ਵੀ ਜਾਣਕਾਰੀ ਪੁਲਿਸ ਨੂੰ ਨਹੀਂ ਮਿਲ ਸਕੀ ਹੈ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਵਿੱਚ ਹੋਰ ਖੁਲਾਸੇ ਹੋਣ ਦੀ ਉਮੀਦ ਹੈ।

LEAVE A REPLY

Please enter your comment!
Please enter your name here