
ਹਰਿਆਣਾ (ਦ ਸਟੈਲਰ ਨਿਊਜ਼)। ਹਰਿਆਣਾ ਦੇ ਜੀਂਦ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ 2 ਭਰਾਵਾਂ ਤੇ ਗੋਲੀਬਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾਂ ਦੀ ਪਹਿਚਾਣ ਸਤੀਸ਼ ਉਮਰ 44 ਸਾਲਾਂ ਅਤੇ ਦਿਲਬਾਗ ਉਮਰ 50 ਸਾਲਾਂ ਵਾਸੀ ਪਿੰਡ ਨਿਰਜਨ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸਤੀਸ਼ ਤੇ ਦਿਲਬਾਗ ਦਾ ਉਹਨਾਂ ਦੇ ਪਿੰਡ ਦੇ ਕੁੱਝ ਲੋਕਾਂ ਨਾਲ ਜ਼ਮੀਨੀ ਵਿਵਾਦ ਚੱਲ ਰਿਹਾ ਸੀ ਤੇ ਇਹ ਜਾਇਦਾਦ ਸਫੀਦੋਂ ਰੋਡ ਬਾਈਪਾਸ ਤੇ ਸੱਤਿਅਮ ਗੈਸ ਏਜੰਸੀ ਦੇ ਗੋਦਾਮ ਨਜ਼ਦੀਕ ਹੈ। ਜਾਣਕਾਰੀ ਮੁਤਾਬਕ ਦੇਰ ਰਾਤ ਕਰੀਬ 11 ਵਜੇ ਸਤੀਸ਼ ਤੇ ਦਿਲਬਾਗ ਅਤੇ ਦੂਜੇ ਪਾਸੇ ਦੇ ਮੁਲਜ਼ਮਾਂ ਵਿਚਕਾਰ ਲੜਾਈ ਹੋ ਗਈ। ਇਸ ਤੋਂ ਬਾਅਦ ਰਾਤ 2 ਵਜੇ ਕੁੱਝ ਲੋਕ ਇੱਕ ਕਾਰ ਵਿੱਚ ਆਏ ਤੇ ਉਹਨਾਂ ਨੇ ਸਤੀਸ਼ ਤੇ ਦਿਲਬਾਗ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਇਸ ਵਿੱਚ ਸਤੀਸ਼ ਅਤੇ ਦਿਲਬਾਗ ਦੋਵੇਂ ਗੰਭੀਰ ਜ਼ਖ਼ਮੀ ਹੋ ਗਏ। ਗੋਲੀਆਂ ਦੀ ਆਵਾਜ਼ ਸੁਣ ਕੇ ਸਤੀਸ਼ ਦਾ ਪੁੱਤਰ ਮੋਹਿਤ ਬਾਹਰ ਆਇਆ ਅਤੇ ਉਸਨੇ ਦੋਵਾਂ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਕਿ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜੇ ਵਿੱਚ ਲੈ ਕੇ ਮਾਮਲਾ ਦਰਜ਼ ਕਰ ਮਾਮਲੇ ਦੀ ਜਾਂਚ ਕਰ ਦਿੱਤੀ ਹੈ ਤੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।












