Saturday, October 24, 2026
Home Crime ਜ਼ਮੀਨੀ ਵਿਵਾਦ ਨੂੰ ਲੈ ਕੇ ਗੋਲੀਆਂ ਮਾਰ ਕੇ ਵਿਅਕਤੀ ਦਾ ਕਤਲ

ਜ਼ਮੀਨੀ ਵਿਵਾਦ ਨੂੰ ਲੈ ਕੇ ਗੋਲੀਆਂ ਮਾਰ ਕੇ ਵਿਅਕਤੀ ਦਾ ਕਤਲ

ਤਰਨਤਾਰਨ (ਦ ਸਟੈਲਰ ਨਿਊਜ਼)। ਤਰਨਤਾਰਨ ਦੇ ਕਸਬਾ ਪੱਟੀ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਹਿਚਾਣ ਬਰਿੰਦਰਬੀਰ ਸਿੰਘ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਪੱਟੀ ਵਾਸੀ ਇਸ਼ਟਪ੍ਰਤਾਪ ਸਿੰਘ, ਜੋ ਕਿ ਵਿਦੇਸ਼ ਵਿੱਚ ਰਹਿੰਦਾ ਹੈ, ਦੇ ਦਾਦੇ ਨੇ ਪੁਰਾਣੇ ਸਮੇਂ ਵਿੱਚ ਆਪਣੀ 16 ਏਕੜ ਮਾਲਕੀ ਜ਼ਮੀਨ ਦਾ ਬਿਆਨਾ ਨਵਤੇਜ ਸਿੰਘ ਤੇ ਜਗਬੀਰ ਸਿੰਘ ਵਾਸੀ ਬਿਸ਼ੰਬਰਪੁਰ ਜੰਡਿਆਲਾ ਨੂੰ ਕੀਤਾ ਹੋਇਆ ਸੀ। ਜਿਸ ਤੋਂ ਬਾਅਦ ਉਸ ਦੇ ਦਾਦੇ ਦੀ ਮੌਤ ਹੋ ਗਈ ਅਤੇ ਇਸ਼ਟਪ੍ਰਤਾਪ ਸਿੰਘ ਰਜਿਸਟਰੀ ਕਰਨ ਤੋਂ ਇਨਕਾਰ ਕਰਨ ਲੱਗਾ। ਉਕਤ ਜ਼ਮੀਨ ਦਾ ਕੋਰਟ ਕੇਸ ਚੱਲਣ ਲੱਗਾ।

Advertisements

ਜਦਕਿ ਬਰਿੰਦਰਬੀਰ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਕੋਟ ਧੁੰਨਾ ਜ਼ਿਲ੍ਹਾ ਬਰਨਾਲਾ, ਜੋ ਕਿ ਇਸ਼ਟਪ੍ਰਤਾਪ ਸਿੰਘ ਦਾ ਰਿਸ਼ਤੇਦਾਰ ਹੈ, ਉਹ ਝਗੜੇ ਵਾਲੀ ਜ਼ਮੀਨ ਵਿੱਚ ਕਮਰਾ ਬਣਾ ਕੇ ਆਪਣੇ ਸਾਥੀਆਂ ਸਮੇਤ ਬੈਠਾ ਸੀ। ਇਸੇ ਦੌਰਾਨ ਫਾਰਚੂਨਰ ਸਵਾਰ ਦੋ ਵਿਅਕਤੀ ਆਏ ਅਤੇ ਕਮਰੇ ਵਿੱਚ ਬੈਠੇ ਵਿਅਕਤੀਆਂ ਤੇ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਫ਼ਾਇਰਿੰਗ ਦੌਰਾਨ ਦੋ ਗੋਲ਼ੀਆਂ ਬਰਿੰਦਰਬੀਰ ਸਿੰਘ ਦੇ ਲੱਗੀਆਂ ਤੇ ਉਸ ਦੀ ਮੌਕੇ ਤੇ ਮੌਤ ਹੋ ਗਈ। ਜਦਕਿ ਬਾਕੀ ਸਾਥੀਆਂ ਨੇ ਭੱਜ ਕੇ ਆਪਣੀ ਜਾਨ ਬਚਾਈ। ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

LEAVE A REPLY

Please enter your comment!
Please enter your name here