
ਪਟਿਆਲਾ (ਦ ਸਟੈਲਰ ਨਿਊਜ਼)। ਪਟਿਆਲਾ ਵਿੱਚ ਆਟੋ ਡਰਾਈਵਰ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਆਟੋ ਡਰਾਈਵਰਾਂ ਨੇ ਸੜਕ ਤੇ ਬੱਚੀ ਨਾਲ ਛੇੜਛਾੜ ਕਰਨ ਵਾਲੇ ਮੁਲਜ਼ਮ ਨੂੰ ਬੈਲਟਾਂ ਤੇ ਲੋਹੇ ਦੀਆਂ ਪਾਈਪਾਂ ਦੇ ਨਾਲ ਬੁਰੀ ਤਰ੍ਹਾਂ ਕੁੱਟਿਆ। ਜਾਣਕਾਰੀ ਮੁਤਾਬਕ ਇਹ ਆਟੋ ਡਰਾਈਵਰ ਪ੍ਰਵਾਸੀ ਹੈ ਤੇ ਆਟੋ ਚਾਲਕ ਸਕੂਲ ਦੀ ਬੱਚੀ ਨੂੰ ਸਕੂਲ ਛੱਡਣ ਜਾ ਰਿਹਾ ਸੀ ਤੇ ਜਦੋਂ ਬੱਚੇ ਉਸਦੇ ਆਟੋ ਵਿੱਚ ਬੈਠੀ ਸੀ ਤਾਂ ਉਸਨੇ ਬੱਚੀ ਨਾਲ ਗਲਤ ਹਰਕਤ ਕੀਤੀ ਅਤੇ ਜਦੋਂ ਬੱਚੀ ਸਕੂਲ ਪਹੁੰਚ ਗਈ ਹੈ ਤਾਂ ਉਸਨੇ ਆਪਣੀ ਮੈਡਮ ਨੂੰ ਸਾਰੀ ਘਟਨਾ ਬਾਰੇ ਦੱਸਿਆ ਤੇ ਮੈਡਮ ਨੇ ਤੁਰੰਤ ਪਰਿਵਾਰਕ ਮੈਬਰਾਂ ਨੂੰ ਸੂਚਨਾ ਦਿੱਤੀ।

ਪਰਿਵਾਰਕ ਮੈਬਰਾਂ ਤੇ ਸਕੂਲ ਅਧਿਆਪਕਾਂ ਵੱਲੋਂ ਡਰਾਈਵਰ ਦੀ ਭਾਲ ਕੀਤੀ ਗਈ ਤੇ ਇਸਦੀ ਸੂਚਨਾ ਦੂਜੇ ਆਟੋ ਡਰਾਈਵਰਾਂ ਨੂੰ ਦਿੱਤੀ। ਆਟੋ ਡਰਾਈਵਰਾਂ ਨੇ ਦੇ ਕਥਿਤ ਆਰੋਪੀ ਚਾਲਕ ਨੂੰ ਫੜ ਲਿਆ ਤੇ ਉਸਦੀ ਬੁਰੀ ਤਰ੍ਹਾਂ ਨਾਲ ਛਿੱਤਰ ਪਰੇਡ ਕੀਤੀ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ। ਫਿਲਹਾਲ ਪੁਲਿਸ ਵੱਲੋਂ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਅਜੇ ਤੱਕ ਸ਼ਿਕਾਇਤਕਰਤਾ ਵੱਲੋਂ ਕਿਸੇ ਤਰ੍ਹਾਂ ਦੀ ਸ਼ਿਕਾਇਤ ਉਹਨਾਂ ਕੋਲ ਦਰਜ਼ ਨਹੀਂ ਕਰਵਾਈ ਗਈ ਹੈ।












