
ਫਿਲੌਰ (ਦ ਸਟੈਲਰ ਨਿਊਜ਼)। ਫਿਲੌਰ ਤੋਂ ਇੱਕ ਐਸਐਚਓ ਵੱਲੋਂ ਮਹਿਲਾਂ ਨਾਲ ਬਦਤਮੀਜ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਐਸਐਚਓ ਵੱਲੋਂ ਸੜਕ ‘ਤੇ ਫੋਨ ਸੁਣਨ ‘ਤੇ ਮਹਿਲਾ ਨਾਲ ਦੁਰਵਿਵਹਾਰ ਕੀਤਾ ਗਿਆ। ਐਸਐਚਓ ਦੀਦਾਰ ਸਿੰਘ ਦੀ ਇਸ ਬੇਤੁਕੀ ਹਰਕਤ ਤੋਂ ਮਹਿਲਾ ਵੀ ਭੜਕ ਗਈ ਅਤੇ ਐਸਐਚਓ ਤੇ ਔਰਤ ਵਿਚਾਲੇ ਤਿੱਖੀ ਬਹਿਸ ਹੋਈ। ਐਸਐਚਓ ਦੀਦਾਰ ਸਿੰਘ ਨੇ ਵਰਦੀ ਵੀ ਨਹੀਂ ਪਾਈ ਹੋਈ, ਉਹ ਇੱਕ ਬਨੈਣ ਵਿੱਚ ਨਜ਼ਰ ਆ ਰਿਹਾ ਹੈ। ਜਿਸ ਤੋਂ ਬਾਅਦ ਮਾਮਲਾ ਕਾਫੀ ਗਰਮਾ ਗਿਆ।

ਜਦੋਂ ਕੁੱਝ ਲੋਕਾਂ ਨੇ ਐਸਐਚਓ ਤੋਂ ਪੁੱਛਿਆ ਕਿ ਉਹਨਾਂ ਨੇ ਔਰਤ ਨਾਲ ਬਦਤਮੀਜ਼ੀ ਕਿਉਂ ਕੀਤੀ ਤਾਂ ਉਸਨੇ ਦੱਸਿਆ ਕਿ ਇਹ ਔਰਤ ਫੋਨ ‘ਤੇ ਗੱਲ ਕਰ ਰਹੀ ਸੀ, ਜੋ ਉਹਨਾਂ ਨੂੰ ਚੰਗਾ ਨਹੀਂ ਲੱਗਿਆ। ਇਸ ਬੇਤੁੱਕੀ ਹਰਕਤ ਤੋਂ ਬਾਅਦ ਐਸਐਚਓ ਦੀਦਾਰ ਸਿੰਘ ਨੇ ਔਰਤ ਤੋਂ ਮੁਆਫੀ ਵੀ ਮੰਗ ਲਈ ਹੈ। ਮਾਮਲਾ ਗਰਮਾਉਣ ਤੋਂ ਬਾਅਦ ਐਸਐਚਓ ਦੀਦਾਰ ਸਿੰਘ ‘ਤੇ ਐਕਸ਼ਨ ਲਿਆ ਗਿਆ। ਉਸ ਨੂੰ ਮੁਅੱਤਲ ਕਰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ।












