Thursday, October 15, 2026
Home Latest ਆਰਡਰ ਵਿੱਚ ਦੇਰੀ ਹੋਣ ਤੇ ਨਿਹੰਗ ਸਿੰਘਾਂ ਦੇ ਬਾਣੇ ਵਿੱਚ ਆਏ ਨੌਜਵਾਨਾਂ...

ਆਰਡਰ ਵਿੱਚ ਦੇਰੀ ਹੋਣ ਤੇ ਨਿਹੰਗ ਸਿੰਘਾਂ ਦੇ ਬਾਣੇ ਵਿੱਚ ਆਏ ਨੌਜਵਾਨਾਂ ਨੇ ਦੁਕਾਨ ਵਿੱਚ ਵੜ੍ਹ ਕੇ ਕੀਤੀ ਭੰਨਤੋੜ

ਜਲੰਧਰ (ਦ ਸਟੈਲਰ ਨਿਊਜ਼)। ਜਲੰਧਰ ਵਿੱਚ ਮਿਲਾਪ ਚੌਕ ਤੇ ਨਿਹੰਗ ਸਿੰਘਾਂ ਦੇ ਬਾਣੇ ਵਿੱਚ ਆਏ ਨੌਜਵਾਨਾਂ ਵੱਲੋਂ ਚਾਪ ਮਾਲਕਾਂ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਪੀੜਤਾ ਨੇ ਦੱਸਿਆ ਕਿ ਬੀਤੇ ਦਿਨੀ 4 ਨੌਜਵਾਨ ਉਹਨਾਂ ਦੀ ਦੁਕਾਰ ਤੇ ਚਾਪ ਖਾਣ ਲਈ ਆਏ ਸਨ ਤੇ ਉਹਨਾਂ ਦਾ ਆਰਡਰ ਥੋੜ੍ਹੀ ਲੇਟ ਹੋ ਗਿਆ ਜਿਸ ਤੋਂ ਗੁੱਸੇ ਹੋ ਕੇ ਉਹਨਾਂ ਨੇ ਦੁਕਾਨਦਾਰ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਦੁਕਾਨਦਾਰ ਅਨੁਸਾਰ ਬਹਿਸ ਤੋਂ ਬਾਅਦ ਮਾਮਲਾ ਖਤਮ ਹੋ ਗਿਆ ਸੀ। ਇਸ ਤੋਂ ਬਾਅਦ ਬੀਤੇ ਕੱਲ 12 ਤੋਂ 15 ਨੌਜਵਾਨ ਆਏ ਅਤੇ ਦੁਕਾਨ ਤੇ ਆਏ ਤੇ ਉਸ ਤੇ ਉਸਦੇ ਭਰਾਵਾਂ ਤੇ ਹਮਲਾ ਕਰ ਦਿੱਤਾ ਤੇ ਦੁਕਾਨ ਦੀ ਵੀ ਭੰਨਤੋੜ ਕੀਤੀ।

Advertisements

ਪੀੜਤ ਦਾ ਕਹਿਣਾ ਹੈ ਕਿ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਉਸਨੂੰ ਕਿਸ਼ਨਪੁਰਾ ਦੇ ਇੱਕ ਵਿਅਕਤੀ ਦਾ ਫੋਨ ਆਇਆ ਸੀ, ਫੋਨ ਤੇ ਉਸ ਵਿਅਕਤੀ ਨੇ ਉਸਨੂੰ ਦੁਕਾਨ ਤੋਂ ਸਾਇਡ ਹੋਣ ਲਈ ਕਿਹਾ ਸੀ ਕਿਉਂਕਿ ਹਮਲਾਵਰ ਘਟਨਾ ਨੂੰ ਅੰਜਾਮ ਦੇਣ ਲਈ ਉਸਦੀ ਦੁਕਾਨ ਤੇ ਆ ਰਹੇ ਹਨ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਪੀੜਤਾ ਦੇ ਬਿਆਨਾਂ ਦੇ ਅਧਾਰ ਤੇ ਮਾਮਲਾ ਦਰਜ਼ ਕਰਕੇ ਸੀਸੀਟੀਵੀ ਫੁਟੇਜ਼ ਦੇ ਅਧਾਰ ਤੇ ਮਾਮਲਾ ਦਰਜ਼ ਕਰ ਲਿਆ ਹੈ ਤੇ ਆਰੋਪੀਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here