
ਅਬੋਹਰ (ਦ ਸਟੈਲਰ ਨਿਊਜ਼)। ਅਬੋਹਰ ਵਿੱਚ ਇੱਕ ਮਸ਼ਹੂਰ ਕਾਰੋਬਾਰੀ ਅਤੇ ਨਿਊ ਵੇਅਰ ਵੈੱਲ ਜੈਂਟਸ ਟੇਲਰ ਸ਼ੋਅਰੂਮ ਦੇ ਸਹਿ-ਮਾਲਕ ਸੰਜੇ ਵਰਮਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਘਟਨਾ ਭਗਤ ਸਿੰਘ ਚੌਕ ਵਿਖੇ ਵਾਪਰੀ। ਪ੍ਰਾਪਤ ਜਾਣਕਾਰੀ ਮੁਤਾਬਕ ਤਿੰਨ ਹਮਲਾਵਰ ਇੱਕ ਮੋਟਰਸਾਈਕਲ ਤੇ ਆਏ ਅਤੇ ਜਿਵੇਂ ਹੀ ਸੰਜੇ ਵਰਮਾ ਕਾਰ ਤੋਂ ਬਾਹਰ ਨਿਕਲਿਆ, ਉਹਨਾਂ ਨੇ ਉਸਤੇ ਗੋਲੀਆਂ ਚਲਾ ਦਿੱਤੀਆਂ।

ਘਟਨਾ ਤੋਂ ਬਾਅਦ ਹਮਲਾਵਰਾਂ ਦੀ ਬਾਈਕ ਫਿਸਲ ਗਈ, ਜਿਸ ਤੋਂ ਬਾਅਦ ਉਹ ਕੁਝ ਦੂਰੀ ਤੱਕ ਪੈਦਲ ਭੱਜੇ ਅਤੇ ਇੱਕ ਹੋਰ ਮੋਟਰਸਾਈਕਲ ਸਵਾਰ ਨੂੰ ਬਾਈਕ ਤੋਂ ਉਤਾਰ ਕੇ ਉਸਦੀ ਬਾਈਕ ਖੋਹ ਲਈ ਅਤੇ ਭੱਜ ਗਏ। ਜ਼ਖਮੀ ਸੰਜੇ ਵਰਮਾ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।












