Tuesday, October 20, 2026
Home Crime 3 ਬਾਈਕ ਸਵਾਰ ਬਦਮਾਸ਼ ਘਰ ਤੇ ਪੈਟਰੋਲ ਬੰਬ ਸੁੱਟ ਕੇ ਹੋਏ ਫਰਾਰ,...

3 ਬਾਈਕ ਸਵਾਰ ਬਦਮਾਸ਼ ਘਰ ਤੇ ਪੈਟਰੋਲ ਬੰਬ ਸੁੱਟ ਕੇ ਹੋਏ ਫਰਾਰ, ਘਟਨਾ ਸੀਸੀਟੀਵੀ ‘ਚ ਕੈਦ

ਜਲੰਧਰ (ਦ ਸਟੈਲਰ ਨਿਊਜ਼)। ਜਲੰਧਰ ਦੇ ਆਦਮਪੁਰ ਕਸਬੇ ਦੇ ਗਾਂਧੀ ਨਗਰ ਮੁਹੱਲੇ ਵਿੱਚ ਦੇਰ ਰਾਤ ਕਰੀਬ 12 ਵਜੇ ਬਾਈਕ ਸਵਾਰ ਤਿੰਨ ਬਦਮਾਸ਼ ਇੱਕ ਘਰ ‘ਤੇ ਪੈਟਰੋਲ ਬੰਬ ਸੁੱਟ ਕੇ ਫਰਾਰ ਹੋ ਗਏ। ਸ਼ਕਰ ਰਿਹਾ ਕਿ ਇਸ ਘਟਨਾ ਵਿੱਚ ਜਾਨੀ ਨੁਕਸਾਨ ਨਹੀਂ ਹੋਇਆ ਪਰ ਘਰ ਦੇ ਅੰਦਰ ਅਤੇ ਬਾਹਰ ਕਾਫ਼ੀ ਨੁਕਸਾਨ ਹੋਇਆ ਹੈ। ਘਰ ਦੇ ਮਾਲਕ ਹੰਸਰਾਜ ਦੀ ਪਤਨੀ ਪਰਮਿੰਦਰ ਕੌਰ ਨੇ ਦੱਸਿਆ ਕਿ ਉਸਦਾ ਪੁੱਤਰ ਅਤੇ ਧੀ ਵਿਦੇਸ਼ ਵਿੱਚ ਰਹਿੰਦੇ ਹਨ ਅਤੇ ਉਹ ਆਪਣੇ ਛੋਟੇ ਪੁੱਤਰ ਸੁਮਿਤ ਕੁਮਾਰ ਨਾਲ ਉਸੀ ਘਰ ਵਿੱਚ ਰਹਿੰਦੀ ਹੈ।

Advertisements

ਜਦੋਂ ਪਰਿਵਾਰ ਸਵੇਰੇ ਉੱਠਿਆ ਤਾਂ ਉਨ੍ਹਾਂ ਨੇ ਦੇਖਿਆ ਕਿ ਘਰ ਦੇ ਅੰਦਰ ਸ਼ੀਸ਼ੇ ਦੇ ਟੁਕੜੇ ਖਿੰਡੇ ਹੋਏ ਸਨ ਅਤੇ ਮੁੱਖ ਗੇਟ ‘ਤੇ ਸੜਨ ਦੇ ਨਿਸ਼ਾਨ ਸਨ। ਮਾਮਲੇ ਦੀ ਸੂਚਨਾ ਤੁਰੰਤ ਆਦਮਪੁਰ ਪੁਲਿਸ ਨੂੰ ਦਿੱਤੀ ਗਈ। ਘਟਨਾ ਦੀ ਜਾਂਚ ਲਈ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਸਕੈਨ ਕੀਤਾ ਗਿਆ। ਆਦਮਪੁਰ ਥਾਣੇ ਦੇ ਐਸਐਚਓ ਹਰਦੇਵ ਪ੍ਰੀਤ ਸਿੰਘ ਨੇ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਿਸ ਜਾਂਚ ਕਰ ਰਹੀ ਹੈ।

LEAVE A REPLY

Please enter your comment!
Please enter your name here